ਡਿਵਾਈਡਰ ’ਤੇ ਚੜ੍ਹਿਆ ਟੈਂਕਰ
Thursday, Aug 30, 2018 - 02:17 AM (IST)
ਅਬੋਹਰ, (ਸੁਨੀਲ)– ਅਬੋਹਰ-ਸ਼੍ਰੀਗੰਗਾਨਗਰ ਕੌਮੀ ਮਾਰਗ ਨੰਬਰ 15 ਦੇ ਬਾਈਪਾਸ ’ਤੇ ਬੀਤੀ ਰਾਤ ਇਕ ਪਟਰੋਲ ਨਾਲ ਭਰਿਆ ਟੈਂਕਰ ਸਡ਼ਕ ’ਤੇ ਪਸ਼ੂ ਆਉਣ ਨਾਲ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਚੜ੍ਹਿਆ।
ਇਸ ਹਾਦਸੇ ’ਚ ਟੈਂਕਰ ਚਾਲਕ ਵਾਲ-ਵਾਲ ਬੱਚ ਗਿਆ ਜਦਕਿ ਡਿਵਾਈਡਰ ਟੁੱਟ ਗਿਆ। ਜਾਣ ਕਾਰੀ ਅਨੁਸਾਰ ਟੈਂਕਰ ਚਾਲਕ ਚਰਣਜੀਤ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਪਟਰੋਲ ਨਾਲ ਭਰਿਆ ਟੈਂਕਰ ਲੈ ਕੇ ਰਾਜਸਥਾਨ ਜਾ ਰਿਹਾ ਸੀ ਕਿ ਜਦ ਉਹ ਗੰਗਾਨਗਰ-ਹਨੂੰਮਾਨਗਡ਼ ਬਾਈਪਾਸ ’ਤੇ ਅੱਪਡ਼ਿਆ ਤਾਂ ਅਚਾਨਕ ਸਡ਼ਕ ’ਤੇ ਪਸ਼ੂ ਆਉਣ ਨਾਲ ਉਸਦਾ ਟੈਂਕਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਚਡ਼ ਗਿਆ, ਜਿਸ ਕਾਰਨ ਉਸਦਾ ਟੈਂਕਰ ਪਲਟਣ ਨਾਲ ਵਾਲ-ਵਾਲ ਬੱਚ ਗਿਆ।
