ਸਰਵੇਖਣਾਂ ਨੇ ਮੇਰੇ ਸਾਡੇ ਚਾਰ ਸਾਲਾਂ ’ਚ ਕੀਤੇ ਕੰਮਾਂ ’ਤੇ ਲਾਈ ਮੋਹਰ : ਕੈਪਟਨ ਅਮਰਿੰਦਰ

Saturday, Jul 23, 2022 - 12:32 PM (IST)

ਚੰਡੀਗੜ੍ਹ (ਹਰੀਸ਼)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਾਮਵਰ ਨਿਰਪੱਖ ਅਤੇ ਸੁਤੰਤਰ ਏਜੰਸੀਆਂ ਵੱਲੋਂ ਵਾਰ-ਵਾਰ ਕੀਤੇ ਗਏ ਸਰਵੇਖਣਾਂ ਨੇ ਉਨ੍ਹਾਂ ਵੱਲੋਂ ਸਾਡੇ ਚਾਰ ਸਾਲਾਂ ’ਚ ਕੀਤੇ ਕੰਮਾਂ ’ਤੇ ਮੋਹਰ ਲਗਾ ਦਿੱਤੀ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਚੰਗੇ ਕੰਮਾਂ ਦਾ ਮੁੜ ਤੋਂ ਪ੍ਰਮਾਣ ਦਿੱਤਾ ਹੈ। ਇਹ ਸਰਵੇਖਣ ਦਰਸਾਉਂਦੇ ਹਨ ਕਿ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਸਿੱਖਿਆ, ਵਪਾਰ, ਨਿਵੇਸ਼ ਜਾਂ ਨਵੀਨਤਾ ਵਰਗੇ ਵੱਖ-ਵੱਖ ਖ਼ੇਤਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ਹੈੱਡ ਕਾਂਸਟੇਬਲ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਦੇਣ ਵਾਲੇ ਬਿਨੈਕਾਰਾਂ ਨੂੰ ਵੱਡਾ ਝਟਕਾ

ਕੈਪਟਨ ਅਮਰਿੰਦਰ ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ’ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿੱਥੇ ਪੰਜਾਬ ਇੰਡੀਆ ਇਨੋਵੇਟਿਵ ਇੰਡੈਕਸ 2021 ਦੀ ਸ਼੍ਰੇਣੀ ’ਚ ਚਾਰ ਸਥਾਨ ਉਪਰ ਵੱਲ ਵਧਿਆ ਹੈ, ਜਦਕਿ ਇਸ ਦੇ ਮੁਕਾਬਲੇ ਦਿੱਲੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸ਼੍ਰੇਣੀ ’ਚ ਇਕ ਕਦਮ ਹੇਠਾਂ ਆ ਗਈ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਹਿਲਾਂ ਜਾਰੀ ਕੀਤੀ ਬਿਜ਼ਨਸ ਰਿਫ਼ਾਰਮਜ਼ ਐਕਸ਼ਨ ਪਲਾਨ (ਬੀ.ਆਰ.ਏ.ਪੀ.) ਦੀ ਰਿਪੋਰਟ ਅਨੁਸਾਰ ਪੰਜਾਬ ਦੇਸ਼ ਦੇ ਚੋਟੀ ਦੇ ਸੱਤ ਰਾਜਾਂ ’ਚ ਸ਼ਾਮਲ ਹੈ, ਜੋ ਕਿ ਦਿੱਲੀ ਤੋਂ ਬਹੁਤ ਅੱਗੇ ਹੈ।
 


Anuradha

Content Editor

Related News