DGP ਦੇ ਅਚਾਨਕ ਤਬਾਦਲੇ ਨਾਲ ਮਚੀ ਤਰਥੱਲੀ, ਪੁਲਸ ਮੁਲਾਜ਼ਮਾਂ ਨੂੰ ਚੜ੍ਹੀ ਖ਼ੁਸ਼ੀ!

Wednesday, Apr 02, 2025 - 11:54 AM (IST)

DGP ਦੇ ਅਚਾਨਕ ਤਬਾਦਲੇ ਨਾਲ ਮਚੀ ਤਰਥੱਲੀ, ਪੁਲਸ ਮੁਲਾਜ਼ਮਾਂ ਨੂੰ ਚੜ੍ਹੀ ਖ਼ੁਸ਼ੀ!

ਚੰਡੀਗੜ੍ਹ : ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਦਾ ਇਕ ਸਾਲ ਦੇ ਅੰਦਰ ਹੀ ਤਬਾਦਲਾ ਹੋਣ ’ਤੇ ਪੁਲਸ ਵਿਭਾਗ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕਾਂਸਟੇਬਲ ਤੋਂ ਲੈ ਕੇ ਚੰਡੀਗੜ੍ਹ ਪੁਲਸ ਦੇ ਡੀ. ਐੱਸ. ਪੀ. ਖੁਸ਼ ਹਨ ਕਿਉਂਕਿ ਡੀ. ਜੀ. ਪੀ. ਨੇ ਖ਼ਾਸ ਕਰਕੇ ਇੰਸਪੈਕਟਰ ਅਤੇ ਡੀ. ਐੱਸ. ਪੀ. ’ਤੇ ਕਾਫੀ ਸਖ਼ਤੀ ਕਰਕੇ ਰੱਖੀ ਸੀ। ਡੀ. ਜੀ. ਪੀ. ਪੁਰਾਣੀ ਤੋਂ ਪੁਰਾਣੀ ਫਾਈਲ ਖੁੱਲ੍ਹਵਾ ਕੇ ਘਾਟ ਦੀ ਭਾਲ ਕਰਦੇ ਸੀ। ਹੈਰਾਨੀ ਹੈ ਕਿ ਹਾਲ ਹੀ 'ਚ ਇਕ ਆਈ. ਪੀ. ਐੱਸ. ਦੀ ਗਲਤੀ ਭਾਲੀ ਜਾ ਰਹੀ ਸੀ।
ਪੂਰੇ ਦੇਸ਼ 'ਚ ਤਿੰਨ ਨਵੇਂ ਕਾਨੂੰਨ ਲਾਗੂ ਕਰਵਾਏ ਚੰਡੀਗੜ੍ਹ 'ਚ
ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਨੇ ਸਭ ਤੋਂ ਪਹਿਲਾਂ ਚੰਡੀਗੜ੍ਹ 'ਚ ਤਿੰਨ ਕਾਨੂੰਨ ਲਾਗੂ ਕਰਵਾਏ ਸੀ। ਕਾਨੂੰਨ ਲਾਗੂ ਕਰਨ ਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਆਏ ਸੀ। ਪ੍ਰਧਾਨ ਮੰਤਰੀ ਨੇ ਤਿੰਨ ਨਵੇਂ ਕਾਨੂੰਨ ਲਾਗੂ ਕਰਨ ’ਤੇ ਡੀ. ਜੀ. ਪੀ ਦੀ ਤਾਰੀਫ਼ ਕੀਤੀ ਸੀ।
ਇੰਸਪੈਕਟਰ ਨੂੰ ਡਿਮੋਟ ਕਰਕੇ ਬਣਾਇਆ ਸਬ-ਇੰਸਪੈਕਟਰ
ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ ਸੁਰਿੰਦਰ ਸਿੰਘ ਯਾਦਵ ਨੇ ਆਪਣੇ ਕਾਰਜਕਾਲ 'ਚ ਇੰਸਪੈਕਟਰ ਹਰਿੰਦਰ ਸਿੰਘ ਸ਼ੇਖੋ ਨੂੰ ਡਿਮੋਟ ਕਰਕੇ ਸਬ ਇੰਸਪੈਕਟਰ ਬਣਾ ਦਿੱਤਾ। ਇਸ ਤੋਂ ਬਾਅਦ ਪੁਲਸ ਮੁਲਾਜ਼ਮਾਂ 'ਚ ਖ਼ੌਫ਼ ਪੈਦਾ ਹੋ ਗਿਆ।

ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ ਖੁੱਲ੍ਹਣ ਨੂੰ ਲੈ ਕੇ ਆਈ ਵੱਡੀ ਖ਼ਬਰ, ਅਦਾਲਤ ਨੇ ਸੁਣਾ ਦਿੱਤਾ ਹੁਕਮ
ਸਬ-ਇੰਸਪੈਕਟਰ ਨੂੰ ਲਗਾਇਆ ਥਾਣਾ ਇੰਚਾਰਜ
ਚੰਡੀਗੜ੍ਹ ਪੁਲਸ ਵਿਭਾਗ 'ਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਸਬ-ਇੰਸਪੈਕਟਰ ਨੂੰ ਥਾਣਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਸੈਕਟਰ-43 ਬੱਸ ਸਟੈਂਡ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਕੁਲਦੀਪ ਨੂੰ ਇੰਡਸਟਰੀਅਲ ਏਰੀਆ ਪੁਲਸ ਥਾਣੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਨਸ਼ਾ ਤਸਕਰੀ ਅਤੇ ਇਮੀਗ੍ਰੇਸ਼ਨ ਕੰਪਨੀਆਂ 'ਤੇ ਕਰ ਰੱਖੀ ਸੀ ਸਖ਼ਤੀ
ਡੀ. ਜੀ. ਪੀ ਨੇ ਨਸ਼ਾ ਤਸਕਰਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਖ਼ਿਲਾਫ਼ ਸਖ਼ਤੀ ਕਰ ਰੱਖੀ ਸੀ। ਡੀ. ਜੀ. ਪੀ ਨੇ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲੇ ਇਮੀਗ੍ਰੇਸ਼ਨ ਕੰਪਨੀ ਮਾਲਕਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਸੀ। ਜਨਰਲ ਪੁਲਸ ਨੇ ਇੱਕ ਦਿਨ 'ਚ 22 ਇਮੀਗ੍ਰੇਸ਼ਨ ਕੰਪਨੀ ਮਾਲਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇਸ ਤੋਂ ਇਲਾਵਾ ਪੁਲਸ ਨੇ ਘਰਾਂ 'ਚ ਵੜ ਕੇ ਹੈਰੋਇਨ ਜ਼ਬਤ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ।
ਸੰਪਰਕ ਸਭਾ 'ਚ ਡੀ. ਐੱਸ. ਪੀ ਅਤੇ ਇੰਸਪੈਕਟਰਾਂ ਨੂੰ ਲਗਾਉਂਦੇ ਸੀ ਝਾੜ

ਇਹ ਵੀ ਪੜ੍ਹੋ : ਪੰਜਾਬ ਭਰ 'ਚ ਭਲਕੇ ਨਹੀਂ ਚੱਲਣਗੀਆਂ ਬੱਸਾਂ! ਇਨ੍ਹਾਂ ਤਾਰੀਖਾਂ ਨੂੰ ਵੀ ਬੱਸ ਅੱਡੇ ਰਹਿਣਗੇ ਬੰਦ
ਡੀ. ਜੀ. ਪੀ ਨੇ ਚੰਡੀਗੜ੍ਹ ਪੁਲਸ ਦੇ ਇੰਸਪੈਕਟਰ ਅਤੇ ਡੀ. ਐੱਸ. ਪੀ ਨੂੰ ਹਰ ਵਾਰ ਸੰਪਰਕ ਸਭਾ ਵਿਚ ਝਾੜ ਲਗਾਉਂਦੇ ਸੀ। ਉਨ੍ਹਾਂ ਨੂੰ ਹਰ ਇੰਸਪੈਕਟਰ ਅਤੇ ਡੀ.ਐੱਸ.ਪੀ ਦੀ ਜਾਇਦਾਦ ਤੋਂ ਲੈ ਕੇ ਹਰ ਤਰ੍ਹਾਂ ਦੀ ਜਾਣਕਾਰੀ ਸੀ। ਇਸ ਤੋਂ ਇਲਾਵਾ ਡੀ. ਜੀ. ਪੀ ਹਮੇਸ਼ਾ ਮੀਟਿੰਗ 'ਚ ਵੀ ਗੱਲਾਂ ਵਿਚ ਮੌਕਾ ਮਿਲਦੇ ਹੀ ਫਟਕਾਰ ਲਗਾਉਂਦੇ ਸੀ। ਸਾਈਕਲ 'ਤੇ ਘੁੰਮ ਕੇ ਜਾਣਕਾਰੀ ਇਕੱਠੀ ਕਰਦੇ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰ ਯੂਨਿਟ ਵਿਚ ਆਪਣੇ ਮੁਖ਼ਬਰ ਪੁਲਸ ਮੁਲਾਜ਼ਮ ਛੱਡੇ ਹੋਏ ਸਨ।
ਮੁਲਾਜ਼ਮਾਂ ਦੇ ਨਾਲ ਕਰਦੇ ਸੀ ਲੰਚ ਅਤੇ ਡਿਨਰ
ਡੀ. ਜੀ. ਪੀ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰਾਂ ਦੇ ਨਾਲ ਬ੍ਰੇਕਫਾਸਟ ਅਤੇ ਲੰਚ ਕਰਦੇ ਸੀ। ਇਹ ਪਹਿਲੀ ਵਾਰ ਡੀ. ਜੀ. ਪੀ. ਨੇ ਕੀਤਾ ਸੀ। ਲੰਚ ’ਤੇ ਡੀ. ਜੀ. ਪੀ. ਪੁਲਸ ਮੁਲਾਜ਼ਮਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾ ਪੁੱਛਦੇ ਸੀ।
ਕ੍ਰਾਈਮ ਬ੍ਰਾਂਚ ਵਿਚ ਕਰਵਾਉਂਦੇ ਸੀ ਸਾਰੇ ਮਾਮਲੇ ਦਰਜ
ਕਾਂਸਟੇਬਲ ਤੋਂ ਲੈ ਕੇ ਡੀ. ਐੱਸ. ਪੀ ’ਤੇ ਮਾਮਲੇ ਕ੍ਰਾਈਮ ਬ੍ਰਾਂਚ 'ਚ ਦਰਜ ਹੋ ਰੱਖੇ ਹਨ। ਡੀ. ਜੀ. ਪੀ. ਗੁਪਤ ਤਰੀਕੇ ਨਾਲ ਮਾਮਲਿਆਂ ਦੀ ਜਾਂਚ ਕਰਵਾਉਂਦੇ ਸੀ। ਡੀ. ਜੀ. ਪੀ. ਦੇ ਖ਼ਿਲਾਫ਼ ਲੈਟਰ ਜਾਰੀ ਕਰਕੇ ਬਦਨਾਮ ਕਰਨ ਵਾਲੇ ਪੁਲਸ ਮੁਲਾਜ਼ਮਾਂ ’ਤੇ ਡੀ. ਜੀ. ਪੀ. ਨੇ ਕ੍ਰਾਈਮ ਬ੍ਰਾਂਚ 'ਚ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਇਲਾਵਾ ਬਹੁਤ ਸਾਰੇ ਮਾਮਲੇ ਕ੍ਰਾਈਮ ਬ੍ਰਾਂਚ ਵਿਚ ਦਰਜ ਹੋ ਰੱਖੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News