ਤੇਜ਼ ਰਫਤਾਰ ਸਕਾਰਪੀਓ ਦਰੱਖਤ ''ਚ ਵੱਜੀ, 2 ਜ਼ਖਮੀ
Monday, Feb 19, 2018 - 03:30 AM (IST)

ਕੋਟ ਈਸੇ ਖਾਂ, (ਜ. ਬ.)- ਸ਼ਹਿਰ ਦੇ ਅੰਮ੍ਰਿਤਸਰ ਰੋਡ 'ਤੇ ਬਾਅਦ ਦੁਪਹਿਰ ਪਿੰਡ ਗਹਿਲੀਵਾਲਾ ਨਜ਼ਦੀਕ ਇਕ ਤੇਜ਼ ਰਫਤਾਰ ਸਕਾਰਪੀਓ ਦਰੱਖਤ ਨਾਲ ਟਕਰਾਅ ਗਈ ਤੇ ਇਸ ਹਾਦਸੇ 'ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਦੋਵੇਂ ਨੌਜਵਾਨ ਗੱਡੀ 'ਚ ਬੁਰੀ ਤਰ੍ਹਾਂ ਫਸ ਗਏ, ਜਿਨ੍ਹਾਂ ਨੂੰ ਨੇੜਲੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਸਥਾਨ 'ਤੇ ਮੌਜੂਦਾ ਲੋਕਾਂ ਮੁਤਾਬਕ ਤੇਜ਼ ਰਫਤਾਰ ਕਾਲੇ ਰੰਗ ਦੀ ਸਕਾਰਪੀਓ ਗੱਡੀ, ਜੋ ਕਿ ਸੜਕ 'ਤੇ ਪਏ ਇਕ ਡੂੰਘੇ ਖੱਡੇ 'ਚ ਵੱਜੀ, ਜਿਸ ਕਾਰਨ ਗੱਡੀ ਦਾ ਅਗਲਾ ਟਾਇਰ ਫਟ ਗਿਆ ਅਤੇ ਇਹ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਗੱਡੀ 'ਚ ਸਵਾਰ ਦੋਵੇਂ ਨੌਜਵਾਨ ਨਸ਼ੇ ਦੀ ਹਾਲਤ 'ਚ ਸਨ, ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੁਰਘੂਰੀ ਅਤੇ ਅਰਪਿਤ ਚਾਵਲਾ ਪੁੱਤਰ ਦੀਪਕ ਚਾਵਲਾ ਜੈਤੋ ਵਜੋਂ ਹੋਈ ਹੈ।