ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

Friday, Aug 11, 2017 - 02:04 AM (IST)

ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

ਮਾਨਸਾ,  (ਜੱਸਲ)-  ਰਾਸ਼ਟਰੀ ਕਿਸਾਨ ਮਹਾ ਸੰਘ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਮੁੱਚੇ ਦੇਸ਼ ਅੰਦਰ ਕਿਸਾਨੀ ਨੂੰ ਕਰਜ਼ਾ ਮੁਕਤ ਕਰਵਾਉਣ ਅਤੇ ਹੋਰ ਭਖਦੀਆਂ ਮੰਗਾਂ ਦੀ ਪੂਰਤੀ ਲਈ 9 ਤੋਂ 14 ਅਗਸਤ ਤੱਕ ਜੇਲ ਭਰੋ ਅੰਦੋਲਨ ਚੱਲ ਰਿਹਾ ਹੈ। ਕਿਸਾਨ ਆਪਣੀਆਂ ਮੰਗਾਂ ਪ੍ਰਵਾਨ ਕਰਵਾਉਣ ਲਈ ਅੜੇ ਹੋਏ ਹਨ। ਇਸੇ ਤਹਿਤ ਅੱਜ ਦੂਜੇ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬੋਘ ਸਿੰਘ ਮਾਨਸਾ ਦੀ ਅਗਵਾਈ 'ਚ ਜ਼ਿਲਾ ਕਚਹਿਰੀਆਂ ਮਾਨਸਾ ਵਿਖੇ ਕਿਸਾਨਾਂ ਦਾ ਭਰਵਾਂ ਇਕੱਠ ਕਰ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਅਤੇ ਕਿਸਾਨਾਂ 'ਚ ਤਣਾਅ ਵੱਧਣ 'ਤੇ ਹਰਦੇਵ ਸਿੰਘ ਕੋਟਧਰਮੂ, ਕੁਲਦੀਪ ਸਿੰਘ ਸੰਘਾ, ਠੰਡੂ ਰਾਮ ਕਰੰਡੀ, ਹਰਮੀਤ ਸਿੰਘ, ਹਰਦੀਪ ਸਿੰਘ, ਜਸਪਾਲ ਸਿੰਘ, ਬਲਵੀਰ ਸਿੰਘ, ਹਰਭਗਵਾਨ ਸਿੰਘ, ਗੁਰਬਚਨ ਸਿੰਘ, (ਸਾਰੇ ਝੰਡਾ ਕਲਾਂ) ਅਜੀਤ ਸਿੰਘ ਤੇ ਜੱਸਾ ਸਿੰਘ ਝੰਡਾ ਖੁਰਦ, ਹਰਜੀਤਪਾਲ ਸਿੰਘ ਸਰਦੂਲਗੜ੍ਹ, ਰੂਪ ਸਿੰਘ, ਹਰਨੇਕ ਸਿੰਘ ਤੇ ਸੀਤਾ ਰਾਮ ਫਰਮਾਹੀ, ਬਗੀਚਾ ਸਿੰਘ ਤੇ ਨਾਜਰ ਸਿੰਘ, ਸੁਖਦੇਵ ਸਿੰਘ ਫੌਜੀ ਝੰਡੂਕੇ, ਜੋਗਿੰਦਰ ਸਿੰਘ ਬੱਗੜ ਮਾਖੇਵਾਲਾ ਤੇ ਲਛਮਣ ਸਿੰਘ ਗਿੱਲ ਦੋਦੜਾ ਸਮੇਤ 20 ਕਿਸਾਨਾਂ ਨੂੰ ਜੇਲ ਭੇਜਣ ਲਈ ਪੁਲਸ ਨੇ ਗ੍ਰਿਫਤਾਰ ਕਰ ਲਿਆ। 
ਇਸ ਦੌਰਾਨ ਕੁਲਦੀਪ ਸਿੰਘ ਚੱਕ ਭਾਈਕੇ ਨੇ ਹੋਰ ਦੱਸਿਆ ਕਿ ਜੇਲ ਭਰੋ ਅੰਦੋਲਨ 14 ਅਗਸਤ ਤੱਕ ਲਗਾਤਾਰ ਜਾਰੀ ਰੱਖਿਆ ਜਾਵੇਗਾ। ਅੱਜ ਦੇ ਧਰਨੇ ਦੌਰਾਨ ਬੋਘ ਸਿੰਘ ਮਾਨਸਾ, ਕੁਲਦੀਪ ਸਿੰਘ ਚੱਕ ਭਾਈਕੇ, ਜਰਨੈਲ ਸਿੰਘ ਸਤੀਕੇ, ਮਲੂਕ ਸਿੰਘ ਹੀਰਕੇ, ਹਰਦੇਵ ਸਿੰਘ ਕੋਟਧਰਮੂ, ਤੇਜ ਸਿੰਘ ਚਕੇਰੀਆਂ, ਗੁਰਤੇਜ ਸਿੰਘ ਨੰਦਗੜ੍ਹ, ਗੁਰਚਰਨ ਸਿੰਘ ਭੀਖੀ, ਨਾਜਰ ਸਿੰਘ ਖਿਆਲਾ, ਜਗਜੀਤ ਸਿੰਘ ਢੈਪਈ, ਸਾਧੂ ਸਿੰਘ ਕੋਟਲੀ ਕਲਾਂ, ਗੁਰਨਾਮ ਸਿੰਘ ਭੀਖੀ ਤੇ ਤਰਲੋਕ ਸਿੰਘ ਦੋਦੜਾ ਨੇ ਵੀ ਸੰਬੋਧਨ ਕੀਤਾ।


Related News