ਦੁਕਾਨਦਾਰ ਨੂੰ ਜ਼ਖ਼ਮੀ ਕਰ ਕੇ ਲੁੱਟੇ 5 ਲੱਖ
Thursday, Feb 01, 2018 - 05:56 AM (IST)

ਟਾਂਡਾ/ਜਾਜਾ, (ਪੰਡਿਤ ਰਵਿੰਦਰ)— ਅੱਜ ਦੇਰ ਸ਼ਾਮ ਸਵਿਫਟ ਕਾਰ ਸਵਾਰ 4 ਲੁਟੇਰਿਆਂ ਵੱਲੋਂ ਪਿਤਾ-ਪੁੱਤਰ ਨੂੰ ਘੇਰ ਕੇ ਉਨ੍ਹਾਂ ਕੋਲੋਂ 5 ਲੱਖ ਰੁਪਏ ਲੁੱਟ ਕੇ ਫਰਾਰ ਹੋਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਪਿਆਰਾ ਸਿੰਘ ਨਿਵਾਸੀ ਪ੍ਰੇਮ ਪੁਰ ਆਪਣੇ ਬੇਟੇ ਤਜਿੰਦਰ ਨਾਲ ਦੁਕਾਨ ਬੰਦ ਕਰ ਕੇ ਆ ਰਹੇ ਸਨ ਕਿ ਸੱਲ੍ਹਾਂ ਨੇੜੇ ਉਕਤ ਕਾਰ ਸਵਾਰ ਲੁਟੇਰਿਆਂ ਨੇ ਗੁਰਮੀਤ ਸਿੰਘ ਨੂੰ ਜ਼ਖ਼ਮੀ ਕਰ ਕੇ ਉਸ ਕੋਲੋਂ 5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਟਾਂਡਾ ਪੁਲਸ ਨੇ ਘਟਨਾ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।