ਦੁਕਾਨਦਾਰ ਨੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ
Tuesday, Mar 13, 2018 - 05:05 AM (IST)

ਰਮਦਾਸ, (ਡੇਜ਼ੀ)- ਪਿੰਡ ਥੋਬਾ ਦੇ ਬੱਸ ਅੱਡੇ ਉੱਪਰ ਮੁੱਖ ਸੜਕ 'ਤੇ ਜਗਜੋਤ ਟੈਲੀਕਾਮ ਦੀ ਦੁਕਾਨ 'ਤੇ ਤੀਜੀ ਵਾਰ ਚੋਰੀ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਟੈਲੀਕਾਮ ਦੇ ਮਾਲਕ ਸਵਿੰਦਰ ਸਿੰਘ ਨੇ ਦੱਸਿਆ ਕਿ ਮਹਿਜ ਇਕ ਸਾਲ ਅੰਦਰ ਉਸ ਦੀ ਦੁਕਾਨ 'ਤੇ ਤੀਜੀ ਵਾਰ ਚੋਰੀ ਹੋਈ ਹੈ ਜਿਸ ਦੌਰਾਨ ਦੁਕਾਨ ਦੀ ਛੱਤ ਪਾੜ ਕੇ ਚੋਰਾਂ ਵੱਲੋਂ ਕਰੀਬ 50 ਤੋਂ 60 ਹਜ਼ਾਰ ਦੇ ਮੋਬਾਇਲ ਚੋਰੀ ਕਰ ਲਏ ਗਏ ਹਨ ਜਿਨ੍ਹਾਂ ਦਾ ਪਤਾ ਉਸ ਨੂੰ ਅੱਜ ਸਵੇਰੇ ਦੁਕਾਨ ਖੋਲ੍ਹਣ 'ਤੇ ਲੱਗਾ । ਉਨ੍ਹਾਂ ਦੱਸਿਆ ਕਿ ਪਹਿਲਾਂ ਦੋ ਵਾਰੀ ਪੁਲਸ ਥਾਣਾ ਰਮਦਾਸ ਵਿਖੇ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਅੱਜ ਤੱਕ ਕੋਈ ਵੀ ਚੋਰ ਪੁਲਸ ਦੀ ਗ੍ਰਿਫਤ ਵਿਚ ਨਹੀਂ ਆ ਸਕਿਆ ਜਿਸ ਕਾਰਨ ਦੁਕਾਨਦਾਰਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ ਜਿਸ ਤੋਂ ਭੜਕੇ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਕੱਤਰ ਗੁਰਿੰਦਰਬੀਰ ਸਿੰਘ ਥੋਬਾ, ਕੁਲਵੰਤ ਸਿੰਘ ਮਾਕੋਵਾਲ, ਅਵਤਾਰ ਸਿੰਘ, ਸੁਖਦੇਵ ਸਿੰਘ, ਰਣਜੋਧ ਸਿੰਘ, ਯੂਸਫ, ਜੁਗਰਾਜ ਸਿੰਘ, ਲਖਵਿੰਦਰ ਸਿੰਘ ਸੋਨੂੰ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਸਵਿੰਦਰ ਸਿੰਘ ਹੋਟਲ ਵਾਲੇ, ਕਰਮਜੀਤ ਸਿੰਘ, ਸੁਖਵੰਤ ਸਿੰਘ, ਬਲਰਾਜ ਸਿੰਘ, ਮਾਤਾ ਸਵਿੰਦਰ ਸਿੰਘ, ਸੁਦਰਸ਼ਨ ਕੁਮਾਰ, ਰਸ਼ਪਾਲ ਸਿੰਘ ਸਾਬਕਾ ਪੰਚ ਆਦਿ ਨੇ ਕਿਹਾ ਕਿ ਜੇਕਰ ਪਲਸ ਚੋਰਾਂ ਤੱਕ ਨਹੀਂ ਪੁੱਜ ਸਕਦੀ ਤਾਂ ਫਿਰ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਕੌਣ ਜ਼ਿੰਮੇਵਾਰ ਹੋਵੇਗਾ? ਉਨ੍ਹਾਂ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਖੇਤਰ ਅੰਦਰ ਨਸ਼ਿਆਂ ਦੇ ਪਾਸਾਰ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ ਤਾਂ ਜੋ ਰੋਜ਼ ਹੁੰਦੀਆਂ ਅਜਿਹੀਆਂ ਘਟਨਾਵਾਂ ਨੂੰ ਵਿਰਾਮ ਲੱਗ ਸਕੇ ।