ਥਾਣਾ 4 ਦੇ ਮੁਖੀ ਖਿਲਾਫ ਰੈਣਕ ਬਾਜ਼ਾਰ ਦੇ ਦੁਕਾਨਦਾਰ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ

Sunday, Nov 18, 2018 - 12:19 PM (IST)

ਥਾਣਾ 4 ਦੇ ਮੁਖੀ ਖਿਲਾਫ ਰੈਣਕ ਬਾਜ਼ਾਰ ਦੇ ਦੁਕਾਨਦਾਰ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ

ਜਲੰਧਰ (ਸੁਧੀਰ)— ਸਥਾਨਕ ਰੈਣਕ ਬਾਜ਼ਾਰ ਦੇ ਇਕ ਦੁਕਾਨਦਾਰ ਨੇ ਥਾਣਾ ਨੰਬਰ-4 ਦੇ ਮੁਖੀ ਸੁਖਦੇਵ ਸਿੰਘ ਖਿਲਾਫ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਮਾਮਲੇ ਦੀ ਜਾਂਚ ਕਰਕੇ ਇਨਸਾਫ ਦੀ ਮੰਗ ਕੀਤੀ ਹੈ। ਰੈਣਕ ਬਾਜ਼ਾਰ 'ਚ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਨੇ ਦੱਸਿਆ ਕਿ ਸਵੇਰੇ ਬਾਜ਼ਾਰ 'ਚ ਥਾਣਾ ਮੁਖੀ ਪੁਲਸ ਫੋਰਸ ਸਣੇ ਆਏ ਅਤੇ ਦੁਕਾਨਾਂ ਦੇ ਬਾਹਰ ਪਈਆਂ ਡੰਮੀਆਂ ਨੂੰ ਹਟਾਉਣ ਲਈ ਕਿਹਾ। ਸਾਰੇ ਦੁਕਾਨਦਾਰਾਂ ਨੇ ਡੰਮੀਆਂ ਹਟਾ ਲਈਆਂ, ਕੁਝ ਦੇਰ ਬਾਅਦ ਦੁਕਾਨਦਾਰਾਂ ਨੇ ਥਾਣਾ ਮੁਖੀ ਦੇ ਜਾਣ ਤੋਂ ਬਾਅਦ ਫਿਰ ਡੰਮੀਆਂ ਦੁਕਾਨਾਂ ਦੇ ਬਾਹਰ ਲਾ ਲਈਆਂ। ਕੁਝ ਦੇਰ ਬਾਅਦ ਦੁਬਾਰਾ ਥਾਣਾ ਮੁਖੀ ਉਸ ਦੀ ਦੁਕਾਨ 'ਤੇ ਆਏ ਅਤੇ ਆਉਂਦੇ ਹੀ ਉਸ ਨਾਲ ਤੇ ਉਸ ਦੇ ਕਰਮਚਾਰੀਆਂ ਨਾਲ ਗਾਲੀ-ਗਲੋਚ ਕਰਨ ਲੱਗੇ। ਉਨ੍ਹਾਂ ਨੂੰ ਜੁੱਤੀਆਂ ਫੇਰਨ ਅਤੇ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦੇਣ ਲੱਗੇ। ਥਾਣਾ ਮੁਖੀ ਦੇ ਇਸ ਵਰਤਾਅ ਨੂੰ ਦੇਖਦਿਆਂ ਦੁਕਾਨਦਾਰ ਨੇ ਪੁਲਸ ਕਮਿਸ਼ਨਰ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।


author

shivani attri

Content Editor

Related News