ਇੰਝ ਵੀ ਵੱਜ ਸਕਦੀ ਹੈ ਠੱਗੀ! ਚੰਦ ਪਲਾਂ 'ਚ ਸਪੋਰਟਸ ਬਾਈਕ ਲੈ ਕੇ ਫ਼ਰਾਰ ਹੋਇਆ ਲੁਟੇਰਾ

Wednesday, Aug 23, 2023 - 06:47 PM (IST)

ਇੰਝ ਵੀ ਵੱਜ ਸਕਦੀ ਹੈ ਠੱਗੀ! ਚੰਦ ਪਲਾਂ 'ਚ ਸਪੋਰਟਸ ਬਾਈਕ ਲੈ ਕੇ ਫ਼ਰਾਰ ਹੋਇਆ ਲੁਟੇਰਾ

ਜਲੰਧਰ ( ਵਰੁਣ)- ਜਲੰਧਰ 'ਚ ਵੱਖ-ਵੱਖ ਤਰੀਕਿਆਂ ਨਾਲ ਲੁੱਟਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਸੂਰਿਆ ਐਨਕਲੇਵ 'ਚ ਬਾਈਕ 'ਚ ਪੈਟਰੋਲ ਖ਼ਤਮ ਹੋਣ ਦਾ ਬਹਾਨਾ ਬਣਾ ਕੇ ਲੁਟੇਰਾ ਮਦਦ ਮੰਗਣ ਲੈਣ ਦੇ ਬਹਾਨੇ ਟੀ. ਵੀ. ਐੱਸ. ਸਪੋਰਟਸ ਬਾਈਕ ਲੈ ਕੇ ਫਰਾਰ ਹੋ ਗਿਆ। ਬਸ਼ੀਰਪੁਰਾ ਵਾਸੀ ਸੰਨੀ ਨੇ ਦੱਸਿਆ ਕਿ ਮੰਗਲਵਾਰ ਰਾਤ ਉਹ ਡੇਢ ਲੱਖ ਰੁਪਏ ਦਾ ਸਾਮਾਨ ਲੈ ਕੇ ਆਪਣੇ ਮੋਟਰਸਾਈਕਲ ’ਤੇ ਘਰੋਂ ਨਿਕਲਿਆ ਸੀ। ਇਕ ਪਲਸਰ ਸਵਾਰ ਨੇ ਉਸ ਨੂੰ ਸੂਰਿਆ ਐਨਕਲੇਵ ਵਿੱਚ ਰੋਕਿਆ ਅਤੇ ਕਿਹਾ ਕਿ ਉਸ ਦੀ ਬਾਈਕ ਦਾ ਪੈਟਰੋਲ ਖ਼ਤਮ ਹੋ ਗਿਆ ਹੈ। ਉਸ ਨੇ ਸੰਨੀ ਨੂੰ ਬਾਈਕ 'ਤੇ ਬਿਠਾ ਕੇ ਪੈਟਰੋਲ ਪੰਪ ਤੱਕ ਛੱਡਣ ਦੀ ਮਦਦ ਮੰਗੀ।

ਸੰਨੀ ਨੇ ਕਿਹਾ ਕਿ ਉਹ ਉਸ ਨੂੰ ਕੁਝ ਦੂਰ ਲੈ ਗਿਆ ਪਰ ਰਸਤੇ ਵਿਚ ਉਸ ਨੇ ਘਰ ਜਾਣ ਲਈ ਕਿਹਾ ਤਾਂ ਉਕਤ ਨੌਜਵਾਨ ਨੇ ਉਸ ਨੂੰ ਆਪਣੀ ਪਲਸਰ ਬਾਈਕ 'ਤੇ ਬੈਠਣ ਲਈ ਕਿਹਾ ਅਤੇ ਉਸ ਨੇ ਆਪਣੀ ਟੀ. ਵੀ. ਐੱਸ. ਬਾਈਕ 'ਤੇ ਸਵਾਰ ਹੋ ਕੇ ਪੈਟਰੋਲ ਪੰਪ ਤੱਕ ਪਲਸਰ ਨੂੰ ਬੰਨ੍ਹ ਦਿੱਤਾ ਅਤੇ ਪੈਟਰੋਲ ਪੰਪ ਤੱਕ ਲੈ ਗਿਆ। ਸੰਨੀ ਉਸ ਦੀਆਂ ਗੱਲਾਂ ਵਿਚ ਆ ਗਿਆ ਅਤੇ ਆਪਣੀ ਮੋਟਰਸਾਈਕਲ ਉਸ ਨੌਜਵਾਨ ਨੂੰ ਦੇ ਦਿੱਤੀ। ਨੌਜਵਾਨ ਨੇ ਜਿਵੇਂ ਹੀ ਟੀ. ਵੀ. ਐੱਸ. ਬਾਈਕ ਸਟਾਰਟ ਕੀਤੀ ਤਾਂ ਉਹ ਬਾਈਕ ਭਜਾ ਕੇ ਲੈ ਗਿਆ।

ਇਹ ਵੀ ਪੜ੍ਹੋ- ਟਾਂਡਾ 'ਚ ਅੱਗ ਲੱਗਣ ਨਾਲ ਵਾਪਰਿਆ ਵੱਡਾ ਹਾਦਸਾ, ਝੁਲਸਣ ਕਾਰਨ ਤੜਫ਼-ਤੜਫ਼ ਕੇ ਔਰਤ ਦੀ ਨਿਕਲੀ ਜਾਨ

ਸੰਨੀ ਉੱਥੇ ਖੜ੍ਹਾ ਰਹਿ ਕੇ ਉਸ ਨੂੰ ਵੇਖਦਾ ਹੀ ਰਹਿ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣੇ ਭਰਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੰਨੀ ਦੇ ਭਰਾ ਗੁਰਿੰਦਰ ਨੇ ਮੌਕੇ ’ਤੇ ਆ ਕੇ ਥਾਣਾ ਰਾਮਾਮੰਡੀ ਦੀ ਪੁਲਸ ਨੂੰ ਸੂਚਨਾ ਦਿੱਤੀ। ਜਾਂਚ 'ਚ ਪਤਾ ਲੱਗਾ ਕਿ ਪਲਸਰ ਮੋਟਰਸਾਈਕਲ ਚੋਰੀ ਦਾ ਸੀ। ਫਿਲਹਾਲ ਥਾਣਾ ਰਾਮਾਮੰਡੀ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਜਲੰਧਰ ਦਾ ਇਹ ਮਸ਼ਹੂਰ ਜੂਸ ਬਾਰ ਮੁੜ ਘਿਰਿਆ ਵਿਵਾਦਾਂ 'ਚ, ਬਿੱਛੂ ਤੋਂ ਬਾਅਦ ਹੁਣ ਨਿਕਲਿਆ ਕਾਕਰੋਚ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News