ਜਬਰ-ਜ਼ਨਾਹ ਦੇ ਦੋਸ਼ੀ ਨੂੰ 7 ਸਾਲ ਦੀ ਕੈਦ ਤੇ 1 ਲੱਖ ਜੁਰਮਾਨਾ

Thursday, Jul 19, 2018 - 01:12 AM (IST)

ਜਬਰ-ਜ਼ਨਾਹ ਦੇ ਦੋਸ਼ੀ ਨੂੰ 7 ਸਾਲ ਦੀ ਕੈਦ ਤੇ 1 ਲੱਖ ਜੁਰਮਾਨਾ

ਹੁਸ਼ਿਆਰਪੁਰ, (ਅਮਰਿੰਦਰ)- ਅਗਸਤ 2017 ਨੂੰ ਸ਼ਾਮ  ਸਮੇਂ ਹਾਜੀਪੁਰ ’ਚੋਂ ਦਵਾਈ ਲੈ ਕੇ ਵਾਪਸ ਆ ਰਹੀ ਲਡ਼ਕੀ ਨਾਲ  ਜਬਰ-ਜ਼ਨਾਹ ਕਰਨ ਦੇ ਦੋਸ਼ੀ ਦੀਪਕ ਉਰਫ਼ ਦੀਪੂ ਪੁੱਤਰ ਵਿਜੇ ਕੁਮਾਰ ਵਾਸੀ ਜੁਗਿਆਲ ਰੋਡ ਹਾਜੀਪੁਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਨੇ 7 ਸਾਲ ਦੀ ਕੈਦ ਦੇ ਨਾਲ-ਨਾਲ 1 ਲੱਖ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀ ਨੂੰ 6 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।
ਕੀ ਹੈ ਮਾਮਲਾ : ਜ਼ਿਕਰਯੋਗ ਹੈ ਕਿ ਹਾਜੀਪੁਰ ਦੀ ਰਹਿਣ ਵਾਲੀ ਪੀਡ਼ਤਾ ਨੇ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਸੀ ਕਿ 6 ਅਗਸਤ 2017 ਨੂੰ ਉਹ ਘਰੋਂ ਦਵਾਈ ਖਰੀਦਣ ਬਾਜ਼ਾਰ ਗਈ ਸੀ। ਸ਼ਾਮ ਸਮੇਂ ਜਦੋਂ ਉਹ ਘਰ ਵਾਪਸ ਆ ਰਹੀ ਸੀ ਤਾਂ ਪੋਸਟ ਆਫਿਸ ਚੌਕ ਨਜ਼ਦੀਕ ਦੋਸ਼ੀ ਦੀਪਕ ਕੁਮਾਰ ਉਰਫ਼ ਦੀਪੂ ਨੇ ਉਸ ਨੂੰ ਧੂਹ ਕੇ ਗੈਸ ਏਜੰਸੀ  ਨੇੜੇ ਝਾਡ਼ੀਆਂ ਪਿੱਛੇ ਲਿਜਾ ਕੇ  ਜਬਰ-ਜ਼ਨਾਹ ਕੀਤਾ। ਉਸ ਦੇ ਰੌਲਾ ਪਾਉਣ ’ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਹਾਜੀਪੁਰ ’ਚ ਤਾਇਨਾਤ ਏ. ਐੱਸ. ਆਈ. ਵੰਦਨਾ ਠਾਕੁਰ ਨੇ 7 ਅਗਸਤ 2017 ਨੂੰ ਪੀਡ਼ਤਾ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਦੀਪਕ ਕੁਮਾਰ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ  ਉਪਰੰਤ ਗ੍ਰਿਫ਼ਤਾਰ ਕਰ ਲਿਆ ਸੀ।
 


Related News