ਕਾਰ ’ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਮੁਲਾਜ਼ਮ, ਰੋਕਣ ਦਾ ਇਸ਼ਾਰਾ ਦਿੱਤਾ ਤਾਂ ਕਰ 'ਤਾ ਇਹ ਕਾਂਡ
Tuesday, Nov 21, 2023 - 12:01 PM (IST)
ਅੰਮ੍ਰਿਤਸਰ (ਨੀਰਜ)- ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿੱਥੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਤੋਂ ਲੈ ਕੇ ਏ. ਡੀ. ਸੀ., ਐੱਸ. ਡੀ. ਐੱਮ. ਅਤੇ ਹੋਰ ਉੱਚ ਅਧਿਕਾਰੀ ਬੈਠਦੇ ਹਨ, ਦੀ ਵੀ. ਆਈ. ਪੀ. ਪਾਰਕਿੰਗ ਬੇਸਮੈਂਟ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਏ. ਡੀ. ਸੀ. (ਜ) ਦੇ ਦਫ਼ਤਰ ਵਿਚ ਤਾਇਨਾਤ ਦਰਜਾਚਾਰ ਦਾ ਮੁਲਾਜ਼ਮ ਸੋਨੂੰ ਮਸੀਹ ਆਪਣੀ ਪ੍ਰੇਮਿਕਾ ਨਾਲ ਕਾਰ ਵਿਚ ਰੰਗਰਲੀਆਂ ਮਨ੍ਹਾ ਰਿਹਾ ਸੀ, ਜਿਸ ਦੀ ਭਿਣਕ ਲੱਗਣ ’ਤੇ ਜਦੋਂ ਜ਼ਿਲ੍ਹਾ ਮੈਨੇਜਮੈਂਟ ਕੰਪਲੈਕਸ ਦੇ ਸੁਰੱਖਿਆ ਇੰਚਾਰਜ ਹਰਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਰੋਕਿਆ ਤਾਂ ਉਸ ਨੇ ਆਪਣੀ ਕਾਰ ਤੋਂ ਬਾਹਰ ਆਉਣ ਦੀ ਬਜਾਏ ਕਾਰ ਭਜਾ ਲਈ ਅਤੇ ਸਕਿਓਰਿਟੀ ਇੰਚਾਰਜ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਸੁਰੱਖਿਆ ਇੰਚਾਰਜ ਨੇ ਕਾਰ ਦੇ ਅੱਗੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ- ਸ਼ਰੇਆਮ ਗੁੰਡਾਗਰਦੀ: ਨਾਬਾਲਗ ਭੈਣ ਨਾਲ ਛੇੜਖਾਨੀ ਦਾ ਵਿਰੋਧ ਕਰਨ ’ਤੇ ਤਿੰਨ ਭਰਾਵਾਂ 'ਤੇ ਕੀਤਾ ਹਮਲਾ
ਪਤਾ ਲੱਗਾ ਹੈ ਕਿ ਸੋਨੂੰ ਮਸੀਹ ਜਿਸ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ, ਉਹ ਵੀ ਡੀ. ਸੀ. ਦਫ਼ਤਰ ਵਿਚ ਠੇਕੇ ’ਤੇ ਕੰਮ ਕਰਦੀ ਹੈ। ਫਿਲਹਾਲ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਗਿਆ ਹੈ ਅਤੇ ਸੁਰੱਖਿਆ ਇੰਚਾਰਜ ਹਰਜਿੰਦਰ ਸਿੰਘ ਨੇ ਵੀ ਸੋਨੂੰ ਮਸੀਹ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੂਰੇ ਮਾਮਲੇ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।
ਛੁੱਟੀ ਵਾਲੇ ਦਿਨ ਪਾਰਕਿੰਗ ਵਿਚ ਨਹੀਂ ਆਉਂਦੇ ਆਮ ਲੋਕ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ ਬੇਸਮੈਂਟ ਦੀ ਗੱਲ ਕਰੀਏ ਤਾਂ ਇਸ ਪਾਰਕਿੰਗ ਬੇਸਮੈਂਟ ਵਿਚ ਕਈ ਮੰਜ਼ਿਲਾਂ ਹਨ, ਜਿਸ ਵਿਚ ਸੈਂਕੜੇ ਵਾਹਨ ਪਾਰਕ ਕੀਤੇ ਜਾ ਸਕਦੇ ਹਨ ਅਤੇ ਇਸ ਨੂੰ ਇਕ ਨਿੱਜੀ ਠੇਕੇਦਾਰ ਵੱਲੋਂ ਚਲਾਇਆ ਜਾ ਰਿਹਾ ਹੈ ਪਰ ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਦਫ਼ਤਰ ਬੰਦ ਰਹਿੰਦੇ ਹਨ, ਜਿਸ ਕਾਰਨ ਸ਼ਨੀਵਾਰ ਨੂੰ ਇੱਥੇ ਆਮ ਜਨਤਾ ਨਹੀਂ ਆਉਂਦੀ, ਇਹੀ ਕਾਰਨ ਸੀ ਕਿ ਦਰਜਾ ਚਾਰ ਕਰਮਚਾਰੀ ਨੇ ਸ਼ਨੀਵਾਰ ਦਾ ਦਿਨ ਆਪਣਾ ਕੰਮ ਪੂਰਾ ਕਰਨ ਲਈ ਚੁਣਿਆ।
ਇਹ ਵੀ ਪੜ੍ਹੋ- ਗੁ: ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ’ਚ ਮਰਿਆਦਾ ਦੀ ਉਲੰਘਣਾ ਦਾ SGPC ਨੇ ਲਿਆ ਸਖ਼ਤ ਨੋਟਿਸ
ਰਸੂਖਦਾਰ ਕਰਮਚਾਰੀਆਂ ਨੂੰ ਨਾਲ ਲੈ ਕੇ ਸਮਝੌਤਾ ਕਰਨ ਦੀ ਕਰ ਰਿਹਾ ਹੈ ਕੋਸ਼ਿਸ਼
ਪਤਾ ਲੱਗਾ ਹੈ ਕਿ ਦਰਜਾਚਾਰ ਕਰਮਚਾਰੀ ਕੁਝ ਰਸੂਖਦਾਰ ਕਰਮਚਾਰੀਆਂ ਨੂੰ ਨਾਲ ਲੈ ਕੇ ਸਕਿਓਰਿਟੀ ਇੰਚਾਰਜ ਨਾਲ ਸਮਝੌਤਾ ਕਰਨ ਦਾ ਦਬਾਅ ਬਣਾ ਰਿਹਾ ਹੈ ਪਰ ਸਕਿਓਰਿਟੀ ਇੰਚਾਰਜ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਤਿਆਰ ਨਹੀਂ ਹੈ, ਕਿਉਂਕਿ ਜੇਕਰ ਉਹ ਕਾਰ ਅੱਗੋਂ ਛਾਲ ਮਾਰ ਕੇ ਆਪਣੀ ਜਾਨ ਨਾ ਬਚਾਉਂਦਾ ਤਾਂ ਉਹ ਕਾਰ ਦੇ ਹੇਠਾਂ ਕੁਚਲਿਆ ਜਾਂਦਾ, ਜਿਸ ਨਾਲ ਉਸ ਦੀ ਜਾਨ ਵੀ ਜਾ ਸਕਦੀ ਸੀ।
ਬੇਸਮੈਂਟ ’ਚੋਂ ਪਹਿਲਾਂ ਵੀ ਚੋਰੀ ਹੋ ਚੁੱਕੇ ਹਨ ਲੋਹੇ ਦੇ ਐਂਗਲ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਵੀ. ਆਈ. ਪੀ. ਪਾਰਕਿੰਗ ਬੇਸਮੈਂਟ ਦੀ ਗੱਲ ਕਰੀਏ ਤਾਂ ਇਸ ਪਾਰਕਿੰਗ ਵਿਚ ਪਹਿਲਾਂ ਵੀ ਕਈ ਵੱਡੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ, ਜਿਸ ਤੋਂ ਪਹਿਲਾਂ ਵੀ ਇਕ ਪੁਲਸ ਮੁਲਾਜ਼ਮ ਨੇ ਪਾਰਕਿੰਗ ਵਿਚ ਲੱਗੇ ਲੋਹੇ ਦੇ ਐਂਗਲ ਚੋਰੀ ਕਰ ਚੁੱਕੇ ਸਨ। ਪੁਲਸ ਮੁਲਾਜ਼ਮ ਆਪਣੀ ਨਿੱਜੀ ਗੱਡੀ ਵਿਚ ਲੋਹੇ ਦੀਆਂ ਰਾਡਾਂ ਰੱਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਦੋਂ ਸੁਰੱਖਿਆ ਗਾਰਡ ਉੱਥੇ ਪੁੱਜਿਆ ਤਾਂ ਉਹ ਗੱਡੀ ਛੱਡ ਕੇ ਭੱਜ ਗਿਆ। ਮੁਲਜ਼ਮ ਪੁਲਸ ਅਧਿਕਾਰੀ ਖ਼ਿਲਾਫ਼ ਪੁਲਸ ਵੱਲੋਂ ਐੱਫ. ਆਈ. ਆਰ. ਵੀ ਦਰਜ ਕਰਵਾਈ ਜਾ ਚੁੱਕੀ ਹੈ। ਕਰੀਬ 5 ਕੁਇੰਟਲ ਲੋਹੇ ਦੇ ਐਂਗਲ ਚੋਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਮਰਿਆਦਾ ਦੀ ਉਲੰਘਣਾ, ਹੈੱਡ ਗ੍ਰੰਥੀ 'ਤੇ ਵੀ ਉੱਠੇ ਸਵਾਲ
ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੇ ਬਾਥਰੂਮਾਂ ’ਚ ਕਈ ਵਾਰ ਹੋ ਚੁੱਕੀਆਂ ਹਨ ਚੋਰੀਆਂ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਗੱਲ ਕਰੀਏ ਤਾਂ ਇਸ ਕੰਪਲੈਕਸ ਵਿਚ ਡੀ. ਸੀ. ਦਫ਼ਤਰ ਸਮੇਤ ਕਈ ਵੱਡੇ ਵਿਭਾਗਾਂ ਦੇ ਦਫ਼ਤਰ ਹਨ, ਜਿਨ੍ਹਾਂ ਦੇ ਵੱਖ-ਵੱਖ ਬਾਥਰੂਮ ਹਨ ਪਰ ਇਨ੍ਹਾਂ ਬਾਥਰੂਮਾਂ ਵਿਚ ਵੀ ਪਾਣੀ ਦੀਆਂ ਟੁੱਟੀਆਂ ਅਤੇ ਸਾਫ਼-ਸਫ਼ਾਈ ਦਾ ਹੋਰ ਸਾਮਾਨ ਚੋਰੀ ਹੋਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ। ਸਿਸਟਮ ਦੀ ਹਾਲਤ ਵੀ ਠੀਕ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8