PRTC ਦੇ ਡਰਾਈਵਰ ਨੇ ਬੱਸ ਸਾਈਡ ’ਤੇ ਖੜ੍ਹੀ ਕਰ ਕੇ ਭਾਖੜਾ ਨਹਿਰ ’ਚ ਮਾਰੀ ਛਾਲ

Tuesday, Aug 10, 2021 - 11:35 PM (IST)

ਸਮਾਣਾ(ਦਰਦ)- ਦੇਰ ਸ਼ਾਮ ਪੀ. ਆਰ. ਟੀ. ਸੀ. ਕਿਲੋਮੀਟਰ ਸਕੀਮ ਵਾਲੀ ਬੱਸ ਦੇ ਇਕ ਡਰਾਈਵਰ ਨੇ ਬੱਸ ਭਾਖੜਾ ਪੁਲ ਨੇੜੇ ਸਮਾਣਾ-ਚੀਕਾ ਰੋਡ ’ਤੇ ਖੜ੍ਹੀ ਕਰ ਕੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਸਿਟੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਾਣੀ ’ਚ ਰੁੜ੍ਹੇ ਡਰਾਈਵਰ ਦੀ ਗੋਤਾਖੋਰਾਂ ਦੀ ਟੀਮ ਨੂੰ ਬੁਲਾ ਕੇ ਭਾਲ ਸ਼ੁਰੂ ਕਰ ਦਿੱਤੀ। ਬੱਸ ’ਚ ਬੈਠੀਆਂ ਸਵਾਰੀਆਂ ਨੂੰ ਹੋਰ ਬੱਸ ਰਾਹੀਂ ਪਟਿਆਲਾ ਭੇਜਿਆ ਗਿਆ।

ਇਹ ਵੀ ਪੜ੍ਹੋ : ਕੰਟਰੋਲ ਟੁੱਟਣ ਕਾਰਨ ਖੇਤਾਂ ’ਚ ਡਿੱਗਿਆ ਡਰੋਨ, ਲੋਕਾਂ ’ਚ ਫ਼ੈਲੀ ਦਹਿਸ਼ਤ

ਜਾਣਕਾਰੀ ਦਿੰਦਿਆਂ ਬੱਸ ਸਟੈਂਡ ਦੇ ਅੱਡਾ ਇੰਚਾਰਜ ਇੰਸਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਪੀ ਬੀ 11-9792 ਬੱਸ ਪਾਤੜਾਂ ਤੋਂ ਪਟਿਆਲਾ ਲਈ 6:20 ’ਤੇ ਕਰੀਬ 50 ਸਵਾਰੀਆਂ ਲੈ ਕੇ ਆ ਰਹੀ ਸੀ। ਇਸ ਨੂੰ ਬੀਰੂ ਖਾਨ (24) ਵਾਸੀ ਕਲਰ ਮਾਜਰੀ (ਪਟਿਆਲਾ) ਚਲਾ ਰਿਹਾ ਸੀ। ਉਸ ਨੇ ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਕ ਤੋਂ ਬੱਸ ਨੂੰ ਚੀਕਾ ਰੋਡ ਵੱਲ ਪਾ ਲਿਆ ਅਤੇ ਭਾਖੜਾ ਦੇ ਪੁਲ ਨੇੜੇ ਬੱਸ ਇਕ ਸਾਈਡ ’ਤੇ ਖੜ੍ਹੀ ਕਰ ਕੇ ਡਰਾਈਵਰ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਇਸ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ। ਪੁਲਸ ਨੇ ਦੱਸਿਆ ਕਿ ਡਰਾਈਵਰ ਵੱਲੋਂ ਛਾਲ ਮਾਰੇ ਜਾਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ।


Bharat Thapa

Content Editor

Related News