ਉੱਗੀ ਪੁਲਸ ਵੱਲੋਂ ਭਗੌਡ਼ਾ ਕਾਬੂ
Wednesday, Aug 15, 2018 - 06:07 AM (IST)
ਮੱਲੀਆਂ ਕਲਾਂ, (ਟੁੱਟ)- ਸਦਰ ਥਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਕੀ ਪਿੰਡ ਉੱਗੀ ਦੀ ਪੁਲਸ ਪਾਰਟੀ ਨੇ ਝਗਡ਼ੇ ਦੇ ਕੇਸ ’ਚ ਇਕ ਭਗੌਡ਼ੇ ਨੌਜਵਾਨ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਚੌਕੀ ਇੰਚਾਰਜ ਏ. ਐੱਸ. ਆਈ. ਹਰਪਾਲ ਸਿੰਘ ਅਨੁਸਾਰ ਅਵਤਾਰ ਸਿੰਘ ਉਰਫ ਤਾਰੀਫ ਪੁੱਤਰ ਗੁਰਦਿਆਲ ਸਿੰਘ ਵਾਸੀ ਉੱਗੀ ਜੋ ਕਿ ਅਾਪਣੇ ਹੀ ਪਿੰਡ ਦੇ ਝਗਡ਼ੇ ਦੇ ਕੇਸ ’ਚ ਪਿਛਲੇ ਢਾਈ ਸਾਲਾਂ ਤੋਂ ਭਗੌਡ਼ਾ ਸੀ, ਨੂੰ ਮੁਖਬਰ ਦੀ ਇਤਲਾਹ ’ਤੇ ਪਿੰਡ ਉੱਗੀ ਤੋਂ ਪੁਲਸ ਪਾਰਟੀ ਨੇ ਕਾਬੂ ਕਰ ਲਿਆ ਤੇ ਨਕੋਦਰ ਦੀ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜ ਦਿੱਤਾ। ਮਾਮਲਾ ਦਰਜ ਕਰ ਲਿਆ ਗਿਆ।
