ਪੁਲਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ 12 ਮੋਟਰਸਾਈਕਲ, 10 ਤੋਲੇ ਸੋਨਾ ਤੇ ਨਸ਼ੇ ਸਣੇ 3 ਕਾਬੂ

Saturday, Apr 08, 2023 - 08:54 PM (IST)

ਪੁਲਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ 12 ਮੋਟਰਸਾਈਕਲ, 10 ਤੋਲੇ ਸੋਨਾ ਤੇ ਨਸ਼ੇ ਸਣੇ 3 ਕਾਬੂ

ਪਟਿਆਲਾ (ਬਲਜਿੰਦਰ) : ਥਾਣਾ ਸਿਵਲ ਲਾਈਨ ਦੀ ਪੁਲਸ ਨੇ ਐੱਸ. ਐੱਚ. ਓ. ਸਬ-ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਅਤੇ ਮਾਡਲ ਟਾਊਨ ਚੌਕੀ ਇੰਚਾਰਜ ਰਣਜੀਤ ਸਿੰਘ ਦੀ ਅਗਵਾਈ ਹੇਠ ਇਕ ਵੱਡੀ ਸਫ਼ਲਤਾ ਪ੍ਰਾਪਤ ਕਰਦੇ ਹੋਏ ਚੋਰੀ ਦੇ 12 ਮੋਟਰਸਾਈਕਲ, 10 ਤੋਲੇ ਸੋਨੇ ਦੇ ਗਹਿਣੇ ਅਤੇ 36 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ: 10 ਥਾਣਿਆਂ ਨੂੰ ਮਿਲੇ ਨਵੇਂ ਐੱਸ.ਐੱਚ.ਓ

ਜਾਣਕਾਰੀ ਦਿੰਦਿਆਂ ਐੱਸ. ਪੀ. ਸਿਟੀ ਮੁਹੰਮਦ ਸਰਫ਼ਰਾਜ਼ ਆਲਮ, ਡੀ. ਐੱਸ. ਪੀ. ਸਿਟੀ-1 ਸੰਜੀਵ ਸਿੰਗਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਸੰਦੀਪ ਕੁਮਾਰ ਉਰਫ ਦੇਵੀ ਪੁੱਤਰ ਰਾਜ ਕੁਮਾਰ ਵਾਸੀ ਨਜੂਰ ਕਾਲੋਨੀ ਨੇੜੇ ਚਹਿਲ ਪੈਲੇਸ ਦੀ ਬੈਕ ਸਾਈਡ ਨਾਭਾ ਰੋਡ ਪਟਿਆਲਾ, ਆਦਰਸ਼ ਕੁਮਾਰ ਉਰਫ਼ ਮੜਕੂ ਪੁੱਤਰ ਅਜੈ ਕੁਮਾਰ ਵਾਸੀ ਗੋਬਿੰਦ ਨਗਰ ਪਟਿਆਲਾ, ਮਨਜੋਤ ਕੌਰ ਉਰਫ ਮੋਨੂੰ ਪਤਨੀ ਸੰਦੀਪ ਕੁਮਾਰ ਉਰਫ ਦੇਵੀ ਵਾਸੀ ਨਜੂਰ ਕਾਲੋਨੀ ਨੇੜੇ ਚਹਿਲ ਪੈਲੇਸ ਦੀ ਬੈਕ ਸਾਈਡ ਨਾਭਾ ਰੋਡ ਪਟਿਆਲਾ ਸ਼ਾਮਲ ਹਨ। ਐੱਸ. ਪੀ. ਸਿਟੀ ਨੇ ਦੱਸਿਆ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਕੇਂਦਰੀ ਮੰਤਰੀ ਕਿਰਨ ਰਿਜਿਜੂ ਦੀ ਕਾਰ ਨੂੰ ਟਰੱਕ ਨੇ ਮਾਰੀ ਟਕਰਾਈ, ਵਾਲ-ਵਾਲ ਬਚੇ

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਮੰਨਿਆ ਕਿ ਉਹ ਏਰੀਏ ਤੋਂ ਮੋਟਰਸਾਈਕਲ ਅਤੇ ਘਰਾਂ ’ਚੋਂ ਚੋਰੀ ਕਰ ਕੇ ਅੱਗੇ ਚੋਰੀ ਦਾ ਸਾਮਾਨ ਵੇਚ ਕੇ ਨਸ਼ਾ ਆਦੀ ਖ਼ਰੀਦ ਲੈਂਦੇ ਸਨ। ਮਨਜੋਤ ਕੌਰ ਉਨ੍ਹਾਂ ਤੋਂ ਚੋਰੀ ਦਾ ਸਾਮਾਨ ਲੈ ਲੈਂਦੀ ਸੀ ਅਤੇ ਉਨ੍ਹਾਂ ਨੂੰ ਨਸ਼ਾ ਆਦਿ ਲਿਆ ਕੇ ਦਿੰਦੀ ਸੀ। ਉਨ੍ਹਾਂ ਦੱਸਿਆ ਕਿ ਸੰਦੀਪ ਕੁਮਾਰ ਉਰਫ਼ ਦੇਵੀ ਇਕ ਕ੍ਰਿਮੀਨਲ ਕਿਸਮ ਦਾ ਵਿਅਕਤੀ ਹੈ ਅਤੇ ਚੋਰੀਆਂ ਕਰਨ ਦਾ ਆਦਿ ਹੈ, ਜਿਸ ਖਿਲਾਫ ਪਹਿਲਾਂ ਵੀ 10 ਦੇ ਕਰੀਬ ਕੇਸ ਦਰਜ ਹਨ।


author

Mandeep Singh

Content Editor

Related News