ਪੈਸੇ ਵਾਪਸ ਨਾ ਕਰਨ ''ਤੇ ਜ਼ਹਿਰ ਖਾਧਾ, ਮੌਤ

Saturday, May 05, 2018 - 04:24 AM (IST)

ਦਸੂਹਾ, (ਝਾਵਰ)- ਪੁਲਸ ਨੇ ਗੁਰਜੀਤ ਸਿੰਘ ਪੁੱਤਰ ਬਖਸ਼ੀ ਰਾਮ ਵਾਸੀ ਦੁੱਗਲਾਂ ਦੀ ਸ਼ਿਕਾਇਤ 'ਤੇ ਸੁਖਵਿੰਦਰ ਸਿੰਘ ਪੁੱਤਰ ਹੰਸ ਰਾਜ ਵਾਸੀ ਦਸੂਹਾ ਵਿਰੁੱਧ ਧਾਰਾ 306 ਆਈ.ਪੀ.ਸੀ. ਅਧੀਨ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਦਿੱਤੇ ਬਿਆਨ 'ਚ ਕਿਹਾ ਕਿ ਉਸ ਦੇ ਪਿਤਾ ਬਖ਼ਸ਼ੀ ਰਾਮ ਨੇ ਸੁਖਵਿੰਦਰ ਸਿੰਘ ਕੋਲੋਂ 3 ਲੱਖ 50 ਹਜ਼ਾਰ ਰੁਪਏ ਲੈਣੇ ਸਨ, ਜੋ ਨਹੀਂ ਦੇ ਰਿਹਾ ਸੀ। 
ਇਸ ਤੋਂ ਦੁੱਖੀ ਹੋ ਕੇ ਬਖਸ਼ੀ ਰਾਮ ਨੇ ਸੁਖਵਿੰਦਰ ਸਿੰਘ ਖਿਲਾਫ਼ ਸੁਸਾਇਡ ਨੋਟ ਲਿਖ ਕੇ ਜ਼ਹਿਰ ਖਾ ਲਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ। ਏ.ਐੱਸ.ਆਈ. ਪਵਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।


Related News