ਸ਼ਤਾਬਦੀ ਦੇ ਅੱਗੇ ਆ ਕੇ ਵਿਅਕਤੀ ਨੇ ਦਿੱਤੀ ਜਾਨ

Wednesday, Aug 29, 2018 - 06:50 AM (IST)

ਸ਼ਤਾਬਦੀ ਦੇ ਅੱਗੇ ਆ ਕੇ ਵਿਅਕਤੀ ਨੇ ਦਿੱਤੀ ਜਾਨ

ਚੰਡੀਗਡ਼੍ਹ, (ਲਲਨ)- ਮੰਗਲਵਾਰ ਸਵੇਰੇ ਇਕ ਵਿਅਕਤੀ ਨੇ ਸ਼ਤਾਬਦੀ ਦੇ ਅੱਗੇ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਜੀ. ਆਰ. ਪੀ. ਦੇ ਹੈੱਡ ਕਾਂਸਟੇਬਲ ਜੈਬੀਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਸੂਚਨਾ ਮਿਲੀ ਸੀ ਕਿ ਇੰਦਰਾ ਕਾਲੋਨੀ ਕੋਲ ਇਕ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ  ਮਾਰ  ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਜੈ ਪ੍ਰਕਾਸ਼ (40) ਵਜੋਂ  ਹੋਈ ਹੈ। ਉਸ ਦੀ ਜੇਬ ਵਿਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਉਸ ਵਿਚ ਉਸ ਨੇ ਆਪਣੀ ਮੌਤ ਦੀ ਜ਼ਿੰਮੇਵਾਰ ਆਪਣੀ ਪਤਨੀ ਨੂੰ ਦੱਸਿਆ ਹੈ।
 ਉਥੇ ਹੀ ਜਦੋਂ ਜੀ. ਆਰ. ਪੀ. ਨੇ ਮ੍ਰਿਤਕ ਦੇ ਪਰਿਵਾਰ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜੈ ਪ੍ਰਕਾਸ਼ ਪਡ਼੍ਹਿਆ-ਲਿਖਿਆ ਨਹੀਂ ਸੀ। ਉਸ ਦੀ ਪਤਨੀ ਨੇ ਦੱਸਿਆ ਕਿ ਉਹ 3 ਮਹੀਨਿਅਾਂ ਤੋਂ ਉਸ ਤੋਂ ਵੱਖ ਰਹਿ ਰਹੀ ਸੀ।


Related News