ਵਿਆਜ ਨਾ ਦੇਣ ''ਤੇ ਕੀਤੀ ਵਿਅਕਤੀ ਦੀ ਕੁੱਟਮਾਰ, 3 ਖਿਲਾਫ਼ ਕੇਸ ਦਰਜ
Saturday, Jun 16, 2018 - 06:46 AM (IST)

ਫਗਵਾੜਾ, (ਹਰਜੋਤ)- ਵਿਆਜ ਨਾ ਦੇਣ 'ਤੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਸਦਰ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ਼ ਧਾਰਾ 323, 325, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਰਵੀ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਲਾਹੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਲਖਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਲਾਹੀ ਪਾਸੋਂ 10 ਹਜ਼ਾਰ ਰੁਪਏ ਵਿਆਜ 'ਤੇ ਲਏ ਸਨ, ਜਿਸ ਦਾ ਹਰ ਮਹੀਨੇ ਬਣਦਾ ਵਿਆਜ ਦਿੰਦਾ ਸੀ। ਉਹ ਅਤੇ ਉਸ ਦਾ ਪੁੱਤਰ ਮਨਦੀਪ ਕੁਮਾਰ ਕਿਸੇ ਧਾਰਮਿਕ ਅਸਥਾਨ 'ਤੇ ਜਾਣ ਕਰ ਕੇ ਵਿਆਜ ਸਮੇਂ ਸਿਰ ਨਹੀਂ ਦੇ ਸਕੇ ਅਤੇ 10 ਜੂਨ ਨੂੰ ਸ਼ਾਮ 7 ਵਜੇ ਦੇ ਕਰੀਬ ਉਸ ਦਾ ਲੜਕਾ ਮਨਦੀਪ ਜੋ ਆਪਣੇ ਮੋਟਰਸਾਈਕਲ 'ਤੇ ਸੜਕ ਵੱਲ ਜਾ ਰਿਹਾ ਸੀ ਤਾਂ ਉਕਤ ਦੋਸ਼ੀਆਂ ਨੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਜਿਸ ਸਬੰਧ 'ਚ ਪੁਲਸ ਨੇ ਕੇਸ ਦਰਜ ਕੀਤਾ ਹੈ। ਜਿਨ੍ਹਾਂ ਦੋਸ਼ੀਆਂ ਨੂੰ ਕੇਸ 'ਚ ਨਾਮਜ਼ਦ ਕੀਤਾ ਹੈ ਉਨ੍ਹਾਂ 'ਚ ਲਖਵੀਰ ਕੁਮਾਰ ਪੁੱਤਰ ਕਰਨੈਲ ਸਿੰਘ, ਸੋਨੂੰ ਪੁੱਤਰ ਲਖਵੀਰ ਸਿੰਘ ਵਾਸੀ ਪਲਾਹੀ, ਲਾਲੀ ਵਾਸੀ ਪਿੰਡ ਬੋਹਾਨੀ ਸ਼ਾਮਲ ਹਨ।