ਬੱਸ ਸਟੈਂਡ ਟੌਹਡ਼ਾ ਨਜ਼ਦੀਕ ਵਿਅਕਤੀ ਦੀ ਲਾਸ਼ ਮਿਲੀ
Thursday, Jul 26, 2018 - 03:54 AM (IST)

ਭਾਦਸੋਂ, (ਅਵਤਾਰ)- ਬੱਸ ਸਟੈਂਡ ਟੌਹਡ਼ਾ ਨਜ਼ਦੀਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਭਾਦਸੋਂ ਦੇ ਏ. ਐੱਸ. ਆਈ. ਹਰਜਿੰਦਰ ਸਿੰਘ ਦੱਸਿਆ ਕਿ ਸੱਤਪਾਲ ਪੁੱਤਰ ਰਾਮਦਾਸ ਵਾਸੀ ਪਾਨੀਪਤ ਦੀ ਲਾਸ਼ ਟੌਹਡ਼ਾ ਦੇ ਬੱਸ ਸਟੈਂਡ ਕੋਲੋਂ ਮਿਲੀ। ਉਸ ਦੀ ਮੌਕੇ ’ਤੇ ਹੀ ਪਿੰਡ ਵਾਸੀਆਂ ਵੱਲੋਂ ਪਛਾਣ ਕਰ ਲਈ ਗਈ। ਉਕਤ ਮ੍ਰਿਤਕ ਵਿਅਕਤੀ ਕੁੱਝ ਸਮਾਂ ਪਹਿਲਾਂ ਪਿੰਡ ਵਿਚ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ। ਹਰਜਿੰਦਰ ਸਿੰਘ ਦੱਸਿਆ ਕਿ ਲਾਸ਼ ਨੂੰ ਪੁਲਸ ਵੱਲੋਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਨਾਭਾ ਦੇ ਸਿਵਲ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ।