ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ ''ਚ ਨੌਜਵਾਨ ਦੀ ਮੌਤ

02/11/2024 6:23:24 PM

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਤੋਂ ਬਹਿਰਾਮਪੁਰ ਰੋਡ 'ਤੇ ਇਕ ਕਾਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਸੜਕ ਕਿਨਾਰੇ ਲੱਗੇ ਕਿੱਕਰ ਦੇ ਦਰੱਖਤ 'ਚ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਰਹੱਦੀ ਇਲਾਕਿਆਂ ਵਿਚ ਪੁਲਸ ਅਤੇ ਬੀ.ਐੱਸ.ਐੱਫ ਨੇ ਚਲਾਇਆ ਤਲਾਸ਼ੀ ਅਭਿਆਨ

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਮੌਕੇ ਥਾਣਾ ਮੁਖੀ ਦੀਨਾਨਗਰ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਇਹ ਨੌਜਵਾਨ ਦੀਨਾਨਗਰ ਤੋਂ ਰਾਤ ਕਰੀਬ 2 ਵਜੇ ਮੌਕੇ ਕਿਸੇ ਪ੍ਰੋਗਰਾਮ ਤੋਂ ਆਪਣੇ ਪਿੰਡ ਦੋਦਵਾ (ਬਹਿਰਾਮਪੁਰ) ਨੂੰ ਘਰ ਵਾਪਸ ਆ ਰਿਹਾ ਸੀ ਜਦ ਦੀਨਾਨਗਰ ਤੋਂ ਥੋੜੀ ਦੂਰ ਨੇੜੇ ਤਾਰਾ ਗਰੁੱਪ ਦੇ ਕੋਲ ਪਹੁੰਚਾ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜਨ ਗਿਆ ਅਤੇ ਅੱਗੇ ਮੋੜ ਹੋਣ ਕਾਰਨ ਗੱਡੀ ਸਿੱਧੀ ਸੜਕ ਕਿਨਾਰੇ ਲੱਗੇ ਕਿੱਕਰ ਦੇ ਦਰੱਖਤ ਵਿੱਚ ਵੱਜ ਗਈ। ਇਸ ਦੌਰਾਨ ਨੌਜਵਾਨ ਕਾਰ 'ਚ ਇਕੱਲਾ ਸੀ ਅਤੇ ਜ਼ਖ਼ਮੀ ਹਾਲਤ 'ਚ ਕਾਰ 'ਚ ਪਿਆ ਰਿਹਾ, ਜਦ ਸਵੇਰੇ ਅਚਾਨਕ ਲੋਕ ਸੜਕ ਕਿਨਾਰੇ ਲੰਘ ਰਹੇ ਸਨ ਤਾਂ ਲੋਕਾਂ ਨੇ ਗੱਡੀ ਨੇੜੇ ਜਾ ਕੇ ਵੇਖਿਆ ਤਾਂ ਗੱਡੀ ਵਿੱਚ ਪਏ ਕਾਰ ਸਵਾਰ ਨੌਜਵਾਨ ਨੂੰ ਕਾਰ ਦੀਆਂ ਖਿੜਕੀਆਂ ਤੋੜ ਕੇ ਬਾਹਰ ਕੱਢਿਆ ਗਿਆ ਤਾਂ ਮੌਕੇ 'ਤੇ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਕੇਂਦਰ ਸਰਕਾਰ 13 ਫਰਵਰੀ ਤੋਂ ਪਹਿਲਾਂ ਮੰਗਾਂ ਦਾ ਦੇਵੇ ਜਵਾਬ, ਦਿੱਲੀ ਮਾਰਚ ਦੀਆਂ ਤਿਆਰੀਆਂ ਮੁਕੰਮਲ

 ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਜਾਇਆ ਗਿਆ ਹੈ। ਪੁਲਸ ਮੁਤਾਬਕ ਮ੍ਰਿਤਕ ਨੋਜਵਾਨ ਦੀ ਪਛਾਣ ਸ਼ੁਭਮ ਸੈਣੀ (26) ਪੁੱਤਰ ਰਾਜਨ ਸੈਣੀ ਵਾਸੀ ਦੋਦਵਾ ਵਜੋਂ ਦੱਸੀ ਗਈ ਹੈ ਜ਼ਿਕਰਯੋਗ ਹੈ  ਕਿ ਇਹ ਨੌਜਵਾਨ ਅਜੇ ਕੁਝ ਸਮਾਂ ਪਹਿਲਾਂ ਹੀ 3-4 ਸਾਲ ਬਾਅਦ ਵਿਦੇਸ਼ ਤੋਂ ਆ ਕੇ ਆਪਣਾ ਇਥੇ ਪੋਟਲੀਫੋਰਮ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News