ਭਿਆਨਕ ਹਾਦਸੇ 'ਚ ਔਰਤ ਦੀ ਦਰਦਨਾਕ ਮੌਤ, ਟਰੱਕ ਨੇ ਖੋਪੜੀ ਦੇ ਉਡਾਏ ਚਿੱਥੜੇ, ਸਾਲ ਪਹਿਲਾਂ ਹੋਇਆ ਸੀ ਵਿਆਹ

Saturday, Sep 17, 2022 - 04:15 PM (IST)

ਭਿਆਨਕ ਹਾਦਸੇ 'ਚ ਔਰਤ ਦੀ ਦਰਦਨਾਕ ਮੌਤ, ਟਰੱਕ ਨੇ ਖੋਪੜੀ ਦੇ ਉਡਾਏ ਚਿੱਥੜੇ, ਸਾਲ ਪਹਿਲਾਂ ਹੋਇਆ ਸੀ ਵਿਆਹ

ਔੜ (ਛਿੰਜੀ ਲੜੋਆ)-ਔੜ-ਰਾਹੋਂ ਮੁੱਖ ਮਾਰਗ ’ਤੇ ਪਿੰਡ ਗਰਚਾ ਅਤੇ ਮਾਹਲ ਖ਼ੁਰਦ ਦੇ ਵਿਚਕਾਰ ਹੋਏ ਇਕ ਭਿਆਨਕ ਸੜਕ ਹਾਦਸੇ ’ਚ ਇਕ ਟਰੱਕ ਨੇ ਨਵ-ਵਿਆਹੁਤਾ ਔਰਤ ਦੀ ਖੋਪੜੀ ਦੇ ਚਿੱਥੜੇ ਉਡਾ ਕੇ ਰੱਖ ਦਿੱਤੇ। ਜਾਣਕਾਰੀ ਦਿੰਦਿਆਂ ਪੁਲਸ ਥਾਣਾ ਔੜ ਤੋਂ ਮੌਕੇ ’ਤੇ ਪੁੱਜੇ ਏ. ਐੈੱਸ. ਆਈ. ਬਲਿਹਾਰ ਸਿੰਘ ਅਤੇ ਸਪੋਰਟਸ ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਥਾਂਦੀ ਗੜ੍ਹਪਧਾਣਾ ਨੇ ਦੱਸਿਆ ਕਿ ਮ੍ਰਿਤਕ ਔਰਤ ਪ੍ਰਿਆ ਸਿੰਘ (30) ਪਤਨੀ ਪਰਮਜੀਤ ਸਿੰਘ ਜੋ ਆਪਣੇ ਨਣਦੋਈਏ ਅਤੇ ਨਣਦੋਈਏ ਦੇ ਦੋ ਬੱਚਿਆਂ ਨਾਲ ਮੋਟਰਸਾਈਕਲ ’ਤੇ ਰਾਹੋਂ ਵਿਖੇ ਇਕ ਹਸਪਤਾਲ ’ਚ ਇਲਾਜ ਦਾਖ਼ਲ ਕਰਵਾਏ ਗਏ।

ਇਹ ਵੀ ਪੜ੍ਹੋ: ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਅਹਿਮ ਬਿਆਨ, ਸਾਨੂੰ ਸੁਰਖੀਆਂ ਨਹੀਂ, ਪੰਜਾਬੀਆਂ ਦੀ ਸਿਹਤ ਫਿੱਟ ਚਾਹੀਦੀ ਹੈ

PunjabKesari
ਆਪਣੇ ਬੀਮਾਰ ਸਹੁਰੇ ਨੂੰ ਵੇਖ ਕੇ ਸ਼ਾਮ ਸਾਢੇ 6 ਵਜੇ ਦੇ ਕਰੀਬ ਆਪਣੇ ਪਿੰਡ ਗੜ੍ਹਪਧਾਣਾ ਨੂੰ ਆ ਰਹੀ ਸੀ ਕਿ ਜਦੋਂ ਉਹ ਗਰਚਾ ਅਤੇ ਮਾਹਲ ਖ਼ੁਰਦ ਦੇ ਵਿਚਕਾਰ ਪੁੱਜੇ ਤਾਂ ਪਿੱਛਿਓਂ ਆਉਂਦੇ ਇਕ ਤੇਜ਼ ਰਫ਼ਤਾਰ ਅਣਪਛਾਤੇ ਟਰੱਕ ਨੇ ਉਨ੍ਹਾਂ ਵਿਚ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਦਾ ਨਣਦੋਈਆ ਅਤੇ ਉਸ ਦੇ ਬੱਚੇ ਸੜਕ ਤੋਂ ਫੁੱਟਪਾਥ ਵੱਲ ਨੂੰ ਡਿੱਗ ਪਏ ਅਤੇ ਪ੍ਰਿਆ ਸਿੰਘ ਟਰੱਕ ਦੇ ਹੇਠਾਂ ਆ ਗਈ ਅਤੇ ਟਰੱਕ ਉਸ ਦੇ ਸਿਰ ਉੱਪਰੋਂ ਦੀ ਲੰਘ ਗਿਆ, ਜਿਸ ਕਾਰਨ ਉਸ ਦੀ ਧੌਣ ਧੜ ਨਾਲੋਂ ਵੱਖ ਹੋ ਗਈ ਅਤੇ ਸਿਰ ਦੇ ਚਿੱਥੜੇ ਉੱਡ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਔਰਤ ਦਾ ਪਤੀ ਵਿਦੇਸ਼ ’ਚ ਹੈ ਅਤੇ ਇਸ ਔਰਤ ਦਾ ਵਿਆਹ ਸਾਲ ਕੁ ਪਹਿਲਾਂ ਕੀ ਹੋਇਆ ਸੀ। ਇਸ ਸਬੰਧੀ ਪੁਲਸ ਥਾਣਾ ਔੜ ਵੱਲੋਂ ਅਣਪਛਾਤੇ ਟਰੱਕ ਡਰਾਈਵਰ ’ਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਪੰਜਾਬ 'ਚ ਕਰੋੜਾਂ ਦਾ ਰਾਸ਼ਨ ਖਾ ਗਏ ਅਯੋਗ ਲੋਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News