ਯਾਰੀ ਵਰਗੇ ਪਵਿੱਤਰ ਰਿਸ਼ਤੇ ਨੂੰ ਕੀਤਾ ਬਦਨਾਮ, ਪੁਰਾਣੇ ਦੋਸਤ ਨੇ ਹੀ ਪਲਾਨ ਬਣਾ ਕੇ ਮੰਗੀ ਫਿਰੌਤੀ, ਜਾਣੋ ਪੂਰਾ ਮਾਮਲਾ

02/23/2023 12:37:42 AM

ਲੁਧਿਆਣਾ (ਰਾਜ) : ਇਕ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਕਾਰੋਬਾਰੀ ਦੇ ਨਾਲ ਖੇਡੀ ਜਾਣ ਵਾਲੀ ਖੇਡ ਦਾ ਅਸਲੀ ਮਾਸਟਰਮਾਈਂਡ ਉਸ ਦਾ ਪੁਰਾਣਾ ਸਾਥੀ ਹੀ ਨਿਕਲਿਆ, ਜਿਸ ਨੇ ਆਪਣੇ ਸਾਥੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁੱਖ ਮੁਲਜ਼ਮ ਪਿੰਡ ਭੈਣੀ ਸਾਹਿਬ ਦਾ ਰਹਿਣ ਵਾਲਾ ਮਨਵੀਰ ਸਿੰਘ ਹੈ, ਜਦਕਿ ਉਸ ਦਾ ਸਾਥੀ ਖੰਨਾ ਦਾ ਵਿਪਨ ਕੁਮਾਰ ਹੈ। ਥਾਣਾ ਫੋਕਲ ਪੁਆਇਟ ’ਚ ਦੋਵਾਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਡੇਢ ਲੱਖ ਕੈਸ਼, ਇਕ ਖਿਡੌਣਾ ਪਿਸਤੌਲ, ਤੇਜ਼ਧਾਰ ਹਥਿਆਰ ਅਤੇ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ : ਗੁਟਕਾ ਸਾਹਿਬ ਦੀ ਛਪਾਈ ਕਰਨ ਵਾਲੇ ਚਤਰ ਸਿੰਘ ਜੀਵਨ ਸਿੰਘ 'ਤੇ ਲੱਗੇ ਬੇਅਦਬੀ ਦੇ ਦੋਸ਼, ਜਾਣੋ ਪੂਰਾ ਮਾਮਲਾ (ਵੀਡੀਓ)

ਜਾਣਕਾਰੀ ਮੁਤਾਬਕ ਪਿੰਡ ਜੰਡਿਆਲੀ ਦੇ ਰਹਿਣ ਵਾਲੇ ਸੁਨੀਲ ਕੁਮਾਰ ਦੀ ਸਵੀਟਸ ਸ਼ਾਪ ਹੈ। ਇਸ ਦੇ ਨਾਲ ਉਹ ਕੁੱਤਿਆਂ ਦਾ ਕਾਰੋਬਾਰ ਵੀ ਕਰਦਾ ਹੈ ਅਤੇ ਪੇਂਡੂ ਇਲਾਕਿਆਂ ਵਿੱਚ ਹੋਣ ਵਾਲੀ ਕੁੱਤਿਆਂ ਦੀ ਰੇਸ ’ਚ ਕੁੱਤੇ ਵੀ ਦੌੜਾਉਂਦਾ ਹੈ। ਇਸ ਦੇ ਨਾਲ ਉਸ ਨੂੰ ਕਬੂਤਰਬਾਜ਼ੀ ਦਾ ਵੀ ਸ਼ੌਕ ਹੈ। ਸੁਨੀਲ ਨੇ ਦੱਸਿਆ ਕਿ ਮੁਲਜ਼ਮ ਮਨਵੀਰ ਨਾਲ ਉਸ ਦੀ ਮੁਲਾਕਾਤ ਲਗਭਗ 4 ਸਾਲ ਪਹਿਲਾਂ ਕੁੱਤਿਆਂ ਦੀ ਰੇਸ ਦੌਰਾਨ ਹੋਈ ਸੀ। ਉਹ ਕਈ ਵਾਰ ਉਸ ਨੂੰ ਮਿਲਦਾ ਸੀ ਅਤੇ ਦੋਵਾਂ ’ਚ ਦੋਸਤੀ ਹੋ ਗਈ। ਮਨਵੀਰ ਨੂੰ ਕੁੱਤਾ ਵੀ ਸੁਨੀਲ ਨੇ ਦਿਵਾਇਆ ਸੀ ਤਾਂ ਕਿ ਉਹ ਵੀ ਰੇਸ ’ਚ ਕੁੱਤਾ ਦੌੜਾ ਕੇ ਆਪਣਾ ਸ਼ੌਕ ਪੂਰਾ ਕਰ ਸਕੇ।

PunjabKesari

ਇਸ ਤੋਂ ਬਾਅਦ ਦੋਵਾਂ ’ਚ ਚੰਗੀ ਦੋਸਤੀ ਹੋ ਗਈ ਅਤੇ ਇਕ-ਦੂਜੇ ਦੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ ਸੀ। ਸੁਨੀਲ ਨੇ ਦੱਸਿਆ ਕਿ ਕੋਰੋਨਾ ਕਾਲ ’ਚ ਉਸ ਨੇ ਮੁਲਜ਼ਮ ਮਨਵੀਰ ਦੀ ਕਾਫ਼ੀ ਮਦਦ ਵੀ ਕੀਤੀ ਸੀ, ਜੇਕਰ ਉਹ ਨਾ ਵੀ ਹੁੰਦਾ ਤਾਂ ਮਨਵੀਰ ਨੂੰ ਪਰਿਵਾਰ ਵਾਲੇ ਚਾਹ ਨਾਸ਼ਤਾ ਕਰਵਾ ਕੇ ਭੇਜਦੇ ਸੀ। ਇਸ ਕਾਰਨ ਮਨਵੀਰ ਨੂੰ ਉਸ ਬਾਰੇ ਪੂਰੀ ਜਾਣਕਾਰੀ ਸੀ। ਇਸੇ ਦਾ ਫਾਇਦਾ ਮਨਵੀਰ ਨੇ ਚੁੱਕਿਆ। ਮਨਵੀਰ ਨੇ ਉਸ ਤੋਂ ਪੈਸੇ ਠੱਗਣ ਲਈ ਆਪਣੇ ਦੋਸਤ ਵਿਪਨ ਨਾਲ ਪਲਾਨ ਤਿਆਰ ਕੀਤਾ ਸੀ। ਉਹ ਵਿਪਨ ਨਾਲ ਗੱਲ ਕਰਵਾਉਂਦਾ ਸੀ। ਉਸ ਨੇ ਪਹਿਲੀ ਵਾਰ 20 ਫਰਵਰੀ ਦੀ ਸ਼ਾਮ ਨੂੰ ਕਾਲ ਕੀਤੀ ਸੀ। ਕਾਲ ਵੀ ਵਰਚੂਅਲ ਨੰਬਰ ਤੋਂ ਕਰਵਾਈ ਸੀ ਤਾਂ ਕਿ ਨੰਬਰ ਵਿਦੇਸ਼ੀ ਆਵੇ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਵੱਲੋਂ ਜਲੰਧਰ 'ਚ ਮੰਡੀਆਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ, ਜਾਣੋ ਨਵੀਂ ਖੇਤੀਬਾੜੀ ਨੀਤੀ ਬਾਰੇ ਕੀ ਕਿਹਾ

ਇਸ ਤੋਂ ਬਾਅਦ ਉਨ੍ਹਾਂ ਦੀ 2 ਲੱਖ ਰੁਪਏ ਵਿੱਚ ਸੈਟਲਮੈਂਟ ਹੋ ਗਈ ਸੀ ਪਰ ਇਸ ਦੌਰਾਨ ਸੁਨੀਲ ਨੇ ਪੁਲਸ ਨੂੰ ਇਸ ਬਾਰੇ ’ਚ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਧਿਆਨ ’ਚ ਸਾਰਾ ਮਾਮਲਾ ਲਿਆਂਦਾ ਗਿਆ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਖੁਦ ਕਮਾਨ ਸੰਭਾਲੀ ਅਤੇ ਮੁਲਜ਼ਮਾਂ ਨੇ ਜਿੱਥੇ ਪੈਸੇ ਲੈ ਕੇ ਆਉਣ ਲਈ ਬੁਲਾਇਆ ਸੀ, ਉੱਥੇ ਖ਼ੁਦ ਪੁਲਸ ਟੀਮ ਨਾਲ ਟਰੈਪ ਲਗਾ ਲਿਆ ਸੀ। ਮੁਲਜ਼ਮਾਂ ਨੇ ਕੈਂਡ ਪੁਲ਼ ਕੋਲ ਪੈਸੇ ਮੰਗਵਾਉਣੇ ਸੀ, ਜਿੱਥੇ ਸੁਨੀਲ ਪੈਸਿਆਂ ਨਾਲ ਭਰਿਆ ਬੈਗ ਰੱਖਿਆ ਗਿਆ ਸੀ। ਜਿਉਂ ਹੀ ਮੁਲਜ਼ਮ ਬੈਗ ਚੁੱਕਣ ਲਈ ਆਏ ਤਾਂ ਪੁਲਸ ਨੇ ਉਨ੍ਹਾਂ ਨੂੰ ਦਬੋਚ ਲਿਆ।

PunjabKesari

ਸੁਨੀਲ ਨੇ ਦੱਸਿਆ ਕਿ ਜਦ ਪੁਲਸ ਨੇ ਉਨ੍ਹਾਂ ਨੂੰ ਚਿਹਰਾ ਦਿਖਾਇਆ ਤਾਂ ਉਹ ਵੀ ਕਾਫੀ ਹੈਰਾਨ ਰਹਿ ਗਿਆ ਸੀ। ਸੁਨੀਲ ਮੁਤਾਬਕ ਮੁਲਜ਼ਮ ਗ੍ਰਿਫ਼ਤਾਰ ਹੋਣ ਦੇ ਬਾਅਦ ਮੁਆਫ਼ੀ ਮੰਗ ਰਿਹਾ ਹੈ ਪਰ ਹੁਣ ਉਸ ਨਾਲ ਸਾਰੇ ਰਿਸ਼ਤੇ ਖ਼ਤਮ ਹਨ ਅਤੇ ਉਹ ਆਪਣੀ ਕਾਰਵਾਈ ਪੂਰੀ ਕਰੇਗਾ। ਉਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ 2 ਦਿਨ ਦੇ ਪੁਲਸ ਰਿਮਾਂਡ ’ਤੇ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਟੈਕਨਾਲੋਜੀ ਨਾਲ ਵਿਦੇਸ਼ੀ ਨੰਬਰ ਤੋਂ ਪੀੜਤ ਨੂੰ ਫੋਨ ਕਰਦੇ ਸੀ। ਉਨ੍ਹਾਂ ਦੇ ਸੰਪਰਕ ਕਿਹੜੇ ਲੋਕਾਂ ਦੇ ਨਾਲ ਹਨ। ਹੁਣ ਪੁਲਸ ਨੇ ਦੋਵੇਂ ਮੁਲਜ਼ਮਾਂ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਅਤੇ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕਿਤੇ ਕੋਈ ਹੋਰ ਤਾਂ ਉਨ੍ਹਾਂ ਨਾਲ ਇਸ ਵਾਰਦਾਤ ’ਚ ਸ਼ਾਮਲ ਸੀ ਜਾਂ ਨਹੀਂ।

ਇਹ ਵੀ ਪੜ੍ਹੋ : ਪੁਲਸ ਤੇ ਗੈਂਗਸਟਰ ਐਨਕਾਊਂਟਰ ਮਾਮਲਾ: AGTF ਮੁਖੀ ਪ੍ਰਮੋਦ ਭਾਨ ਦਾ ਬਿਆਨ ਆਇਆ ਸਾਹਮਣੇ (ਵੀਡੀਓ)


Mandeep Singh

Content Editor

Related News