ਅੰਤਰਰਾਸ਼ਟਰੀ ਬਾਲੜੀ ਦਿਵਸ 'ਤੇ ਜਲੰਧਰ ਲਈ ਰਾਹਤ ਭਰੀ ਖ਼ਬਰ, ਧੀਆਂ ਦੀ ਗਿਣਤੀ ਵਧੀ
Wednesday, Oct 11, 2023 - 02:37 PM (IST)
ਜਲੰਧਰ (ਬਿਊਰੋ) : ਕੁੜੀਆਂ ਦਾ ਵਧਣਾ ਸਾਡੇ ਸਮਾਜ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਸਮਾਜ ਦੀ ਸੋਚ 'ਚ ਹੋਏ ਸੁਧਾਰ ਦਾ ਵੀ ਪਤਾ ਲਗਦਾ ਹੈ। ਕੁੜੀਆਂ ਅਤੇ ਮੁੰਡਿਆਂ ਦੀ ਗਿਣਤੀ ਦੇ ਅਨੁਪਾਤ ਦਾ ਅੰਤਰ ਵੀ ਘਟ ਰਿਹਾ ਹੈ। ਅੰਕੜਿਆਂ ਮੁਤਾਬਕ 1990 'ਚ ਜਿੱਥੇ 1000 ਮੁੰਡਿਆਂ ਪਿੱਛੇ 850 ਕੁੜੀਆਂ ਸਨ, ਜਦਕਿ ਹੁਣ ਇਹ ਫ਼ਰਕ ਘਟ ਕੇ 1000 ਮੁੰਡਿਆਂ ਪਿੱਛੇ 951 ਹੋ ਗਿਆ ਹੈ। ਭਾਵ 33 ਸਾਲਾਂ ਦੌਰਾਨ ਇਹ ਫ਼ਰਕ 150 ਤੋਂ ਘਟ ਕੇ 50 ਤੋਂ ਵੀ ਹੇਠਾਂ ਆ ਗਿਆ ਹੈ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ
ਮਾਹਿਰਾਂ ਮੁਤਾਬਕ ਪਹਿਲਾਂ ਲੋਕ ਰੀਤੀ-ਰਿਵਾਜ਼ਾਂ ਕਾਰਨ ਮੁੰਡੇ-ਕੁੜੀਆਂ 'ਚ ਫ਼ਰਕ ਸਮਝਿਆ ਜਾਂਦਾ ਸੀ। ਇਸ ਲਈ ਲੋਕ ਜਾਂਚ ਕਰਵਾ ਕੇ ਕੁੜੀਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ। ਇਸ ਨੂੰ ਰੋਕਣ ਲਈ ਸਕੈਨਿੰਗ ਸੈਂਟਰਾਂ 'ਤੇ ਕਾਰਵਾਈ ਕਰਨ ਲਈ ਪੀ.ਐੱਨ.ਡੀ.ਟੀ. ਐਕਟ ਲਾਗੂ ਕੀਤਾ ਗਿਆ ਸੀ। ਇਸ ਤਰ੍ਹਾਂ ਦੇ ਟੈਸਟ ਕਰਨ ਵਾਲੇ ਸੈਂਟਰਾਂ 'ਤੇ ਸਖ਼ਤ ਕਾਰਵਾਈ ਕੀਤੀ ਗਈ ਅਤੇ ਅਪਰਾਧੀਆਂ ਨੂੰ ਸਜ਼ਾ ਦਿੱਤੀ ਗਈ। ਜਲੰਧਰ ਸ਼ਹਿਰ 'ਚ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਵਧੀ ਹੈ, ਜਿਸ ਕਾਰਨ ਲੋਕਾਂ ਦੀ ਸੋਚ 'ਚ ਵੀ ਬਦਲਾਅ ਆਇਆ ਹੈ। ਮੁੰਡਿਆਂ ਅਤੇ ਕੁੜੀਆਂ ਦੀ ਗਿਣਤੀ ਦਾ ਫ਼ਰਕ ਘਟ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਪਲਾਨਿੰਗ ਦੀ ਰੌਂਅ 'ਚ ਚੀਨ, ਪੰਜਾਬ ਦੇ ਉਦਯੋਗਾਂ ਲਈ ਖ਼ਤਰੇ ਦੀ ਘੰਟੀ
ਔਰਤਾਂ ਦੀ ਹਿੱਸੇਦਾਰੀ ਵਧਾਉਣ ਅਤੇ ਉਤਸਾਹਿਤ ਕਰਨ ਲਈ ਹਰ ਸਾਲ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਮਹਿਲਾ ਸਸ਼ਕਤੀਕਰਨ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਲਈ ਇਹ ਦਿਵਸ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਹੁਣ ਨਹੀਂ ਬਖਸ਼ਿਆ ਜਾਵੇਗਾ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ, ਪ੍ਰਸ਼ਾਸਨ ਨੇ ਦਿਖਾਏ ਤਿੱਖੇ ਤੇਵਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8