ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਨਹੀਂ ਬੁਝ ਰਹੀ ਖੇਤਾਂ ਦੀ ਅੱਗ, ਮਾਮਲਿਆਂ ਦੀ ਗਿਣਤੀ ਹੋਈ 32 ਹਜ਼ਾਰ ਤੋਂ ਪਾਰ

Friday, Nov 17, 2023 - 08:37 PM (IST)

ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਨਹੀਂ ਬੁਝ ਰਹੀ ਖੇਤਾਂ ਦੀ ਅੱਗ, ਮਾਮਲਿਆਂ ਦੀ ਗਿਣਤੀ ਹੋਈ 32 ਹਜ਼ਾਰ ਤੋਂ ਪਾਰ

ਪਟਿਆਲਾ - ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਸੂਬੇ 'ਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਦੀ ਗਿਣਤੀ 32,000 ਦੇ ਕਰੀਬ ਪਹੁੰਚ ਗਈ ਹੈ। ਇੰਨੇ ਮਾਮਲੇ ਰਿਕਾਰਡ ਹੋਣ ਦੇ ਬਾਵਜੂਦ ਸਿਰਫ਼ 335 ਕਿਸਾਨਾਂ 'ਤੇ ਹੀ ਪਰਾਲੀ ਨੂੰ ਅੱਗ ਲਗਾਉਣ ਲਈ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਮੋਗਾ 'ਚ ਸਭ ਤੋਂ ਵੱਧ 77 ਐੱਫ.ਆਈ.ਆਰ. ਦਰਜ ਹੋਈਆਂ। ਭਾਵੇਂ ਹੀ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਖ਼ੁਦ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰ ਰਹੇ ਹਨ, ਇਸ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਕੋਈ ਕਮੀ ਨਹੀਂ ਆ ਰਹੀ। 

ਇਹ ਵੀ ਪੜ੍ਹੋ : ਪੰਜਾਬੀ ਗੱਭਰੂ ਦਾ ਕੈਨੇਡਾ 'ਚ ਗੋਲ਼ੀਆ ਮਾਰ ਕੇ ਕਤਲ, ਪਰਿਵਾਰ 'ਚ ਪਿਆ ਚੀਕ-ਚਿਹਾੜਾ

ਵੀਰਵਾਰ ਨੂੰ ਸੂਬੇ 'ਚ 1200 ਤੋਂ ਵੱਧ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਪਰਾਲੀ ਨੂੰ ਅੱਗ ਲਗਾਉਣ ਦੇ ਕੁੱਲ ਮਾਮਲੇ 32,000 ਦੇ ਕਰੀਬ ਪਹੁੰਚ ਗਏ ਹਨ। ਸਾਲ 2021 'ਚ ਇੰਨੇ ਹੀ ਸਮੇਂ 'ਚ 46,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ, ਜਦਕਿ 2022 'ਚ ਇਹ ਗਿਣਤੀ 68,000 ਤੋਂ ਵੀ ਵੱਧ ਸੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਸਨ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਿੰਡਾਂ 'ਚ ਟੀਮਾਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਕਿਸਾਨ ਦੁਬਾਰਾ ਅੱਗ ਲਗਾ ਦਿੰਦੇ ਹਨ। 

ਇਹ ਵੀ ਪੜ੍ਹੋ : ਵਿਦੇਸ਼ੋਂ ਆਏ ਫ਼ੋਨ ਨੇ ਕੱਢੀ ਪੈਰਾਂ ਹੇਠੋਂ ਜ਼ਮੀਨ, ਲਾਰੈਂਸ ਬਿਸ਼ਨੋਈ ਦਾ ਭਰਾ ਦੱਸ ਮੰਗੀ 5 ਕਰੋੜ ਦੀ ਫਿਰੌਤੀ

ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਜਿੱਥੇ 32,000 ਤੋਂ ਵੀ ਵੱਧ ਹੈ, ਉੱਥੇ ਹੀ ਐੱਫ.ਆਈ.ਆਰ. ਸਿਰਫ਼ 335 ਕਿਸਾਨਾਂ ਖ਼ਿਲਾਫ਼ ਹੀ ਕੀਤੀ ਗਈ ਹੈ। ਸਭ ਤੋਂ ਵੱਧ ਮੋਗਾ 'ਚ 77, ਫਰੀਦਕੋਟ 'ਚ 51, ਮਾਨਸਾ 'ਚ 32, ਫਿਰੋਜ਼ਪੁਰ 'ਚ 30, ਤਰਨਤਾਰਨ 'ਚ 29, ਪਟਿਆਲਾ 'ਚ 28, ਫਾਜ਼ਿਲਕਾ 'ਚ 21 ਕਿਸਾਨਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਹੋਰ ਜ਼ਿਲ੍ਹਿਆਂ 'ਚ ਵੀ ਕਾਰਵਾਈ ਹੋਈ ਹੈ, ਪਰ ਅੱਗ ਲਗਾਉਣ ਦੇ ਮਾਮਲਿਆਂ ਦੀ ਗਿਣਤੀ ਦੀ ਤੁਲਨਾ 'ਚ ਐੱਫ.ਆਈ.ਆਰ. ਦੀ ਗਿਣਤੀ ਬਹੁਤ ਘੱਟ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਧ ਰਿਹੈ ਕੈਂਸਰ ਦਾ ਕਹਿਰ, RTI ਰਾਹੀਂ ਹੋਇਆ ਡਰਾਉਣ ਵਾਲਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

Harpreet SIngh

Content Editor

Related News