ਨਗਰ ਪੰਚਾਇਤ ਨੇ ਵਿਵਾਦਗ੍ਰਸਤ ਸ਼ਾਮਲਾਟ ਜ਼ਮੀਨ ਦਾ ਕਬਜ਼ਾ ਲੈ ਕੇ ਮਾਲਕੀ ਦੇ ਲਾਏ ਬੋਰਡ
Wednesday, Feb 14, 2018 - 05:36 AM (IST)

ਭਾਦਸੋਂ, (ਅਵਤਾਰ)- ਸਥਾਨਕ ਸਰਕਾਰਾਂ ਵਿਭਾਗ ਦੀ ਡਿਪਟੀ ਡਾਇਰੈਕਟਰ-ਕਮ-ਕੁਲੈਕਟਰ ਪਟਿਆਲਾ ਜੀਵਨ ਜਗਜੋਤ ਕੌਰ ਦੀ ਅਗਵਾਈ ਵਿਚ ਅੱਜ ਸੰਧੂ ਕਾਲੋਨੀ ਭਾਦਸੋਂ ਦੇ ਨਾਲ ਲੱਗਦੀ 3 ਵਿਸਵੇ 24 ਵਰਗ ਗਜ਼ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛੁਡਵਾ ਕੇ ਨਗਰ ਪੰਚਾਇਤ ਭਾਦਸੋਂ ਦੇ ਹਵਾਲੇ ਕਰ ਕੇ ਮਾਲਕੀ ਦੇ ਬੋਰਡ ਲਾ ਦਿੱਤੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਡਾਇਰੈਕਟਰ ਨੇ ਕਿਹਾ ਕਿ ਨਗਰ ਪੰਚਾਇਤ ਭਾਦਸੋਂ ਦੀ ਸ਼ਾਮਲਾਟ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਛੁਡਵਾਉਣ ਦੇ ਪੀ. ਪੀ. ਐਕਟ ਤਹਿਤ ਅਦਾਲਤ 'ਚ ਚੱਲਦੇ 3 ਕੇਸਾਂ ਦਾ ਅੱਜ ਫੈਸਲਾ ਨਗਰ ਪੰਚਾਇਤ ਭਾਦਸੋਂ ਦੇ ਹੱਕ 'ਚ ਹੋ ਗਿਆ। ਉਨ੍ਹਾਂ ਦੱਸਿਆ ਕਿ ਸੰਧੂ ਕਾਲੋਨੀ ਦੇ ਨਾਲ ਲਗਦੀ ਸ਼ਾਮਲਾਟ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਅਦਾਲਤ 'ਚ ਕਈ ਮੁਕੱਦਮਿਆਂ ਸਬੰਧੀ ਕਬਜ਼ਾ ਵਾਰੰਟ ਹੋ ਚੁੱਕੇ ਸਨ। ਇਨ੍ਹਾਂ 'ਚੋਂ ਕੁਝ ਖਾਲੀ ਪਲਾਟਾਂ 'ਤੇ ਅੱਜ ਕਾਰਜਸਾਧਕ ਅਫਸਰ ਆਸ਼ੀਸ਼ ਕੁਮਾਰ ਦੀ ਅਗਵਾਈ ਹੇਠ ਕਬਜ਼ਾ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਦੇ ਰੀਡਰ ਜੈ ਪ੍ਰਕਾਸ਼, ਅਨਾਇਬ ਸਿੰਘ ਕਲਰਕ ਨਗਰ ਪੰਚਾਇਤ ਭਾਦਸੋਂ ਵੀ ਹਾਜ਼ਰ ਸਨ।