ਨਿਹੰਗਾਂ ਦੇ ਹਮਲੇ ਦਾ ਸ਼ਿਕਾਰ ਹੋਏ ਐੱਸ. ਆਈ. ਹਰਜੀਤ ਸਿੰਘ ਦੇ ਹੱਥ ’ਚ ਹਿਲਜੁਲ ਸ਼ੁਰੂ
Tuesday, Apr 28, 2020 - 12:36 AM (IST)
ਪਟਿਆਲਾ,(ਜ. ਬ.)- ਵੱਡੀ ਸਬਜ਼ੀ ਮੰਡੀ ਸਨੌਰ ਰੋਡ ਪਟਿਆਲਾ ਵਿਖੇ 2 ਹਫਤੇ ਪਹਿਲਾਂ ਨਿਹੰਗਾਂ ਨੇ ਹਮਲਾ ਕਰ ਕੇ ਪੰਜਾਬ ਪੁਲਸ ਦੇ ਏ. ਐੱਸ. ਆਈ. (ਹੁਣ ਐੱਸ. ਆਈ.) ਹਰਜੀਤ ਸਿੰਘ ਦਾ ਹੱਥ ਬਾਂਹ ਤੋਂ ਵੱਖ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਪੀ. ਜੀ. ਆਈ. ਚੰਡੀਗੜ ਵਿਖੇ ਸਰਜਰੀ ਕਰ ਕੇ ਬਾਂਹ ਨਾਲ ਹੱਥ ਜੋੜ ਦਿੱਤਾ ਗਿਆ ਸੀ।
ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬ-ਇੰਸਪੈਕਟਰ ਹਰਜੀਤ ਸਿੰਘ ਦੀ ਵੀਡੀਓ ਟਵਿਟਰ ਰਾਹੀਂ ਸਾਂਝੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਹੁਣ ਹਰਜੀਤ ਸਿੰਘ ਠੀਕ ਹੋ ਰਿਹਾ ਹੈ ਅਤੇ ਉਸ ਦੇ ਹੱਥ ’ਚ ਵੀ ਹਿਲਜੁਲ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵਿਟਰ ’ਤੇ ਵੀਡੀਓ ਸ਼ੇਅਰ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਪੀ. ਜੀ. ਆਈ. ਵਿਚ ਹਰਜੀਤ ਸਿੰਘ ਦੇ ਹੱਥ ਦੇ ਆਪ੍ਰੇਸ਼ਨ ਨੂੰ ਦੋ ਹਫ਼ਤੇ ਹੋ ਗਏ ਹਨ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਉਹ ਠੀਕ ਹੋ ਰਿਹਾ ਹੈ ਅਤੇ ਉਸ ਦੇ ਹੱਥ ’ਚ ਹਿਲਜੁਲ ਮੁੜ ਸ਼ੁਰੂ ਹੋ ਗਈ ਹੈ।