ਮੋਟਰਸਾਈਕਲ ਅੱਗੇ ਆਇਆ ਪਸ਼ੂ, 2 ਜ਼ਖਮੀ
Wednesday, Sep 13, 2017 - 01:10 AM (IST)
ਜੈਤੋ,(ਜਿੰਦਲ)- ਬੀਤੀ ਸ਼ਾਮ ਕੋਟਕਪੂਰਾ ਰੋਡ 'ਤੇ ਮੋਗਾ ਤੋਂ ਜੈਤੋ ਵੱਲ ਆ ਰਹੇ ਮੋਟਰਸਾਈਕਲ ਦੀ ਟੱਕਰ ਰਾਮ ਬਾਗ ਜੈਤੋ ਨਜ਼ਦੀਕ ਇਕ ਅਵਾਰਾ ਪਸ਼ੂ ਨਾਲ ਹੋ ਗਈ। ਮੋਟਰਸਾਈਕਲ ਸਵਾਰ 22 ਸਾਲਾ ਨੌਜਵਾਨ ਅਜੈ ਕੁਮਾਰ ਪੁੱਤਰ ਮਹੇਸ਼ ਕੁਮਾਰ ਵਾਸੀ ਮੋਗਾ ਅਤੇ 55 ਸਾਲਾ ਔਰਤ ਰੇਸ਼ਮ ਪਤਨੀ ਬਿੱਲਾ ਵਾਸੀ ਜੈਤੋ ਜ਼ਖਮੀ ਹੋ ਗਏ।
ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜੈਤੋ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਆਗੂ ਨਵਨੀਤ ਗੋਇਲ ਆਪਣੇ ਟੀਮ ਮੈਂਬਰ ਮੀਤਾ ਅਤੇ ਸੁਮਿਤ ਜਿੰਦਲ ਨੂੰ ਨਾਲ ਲੈ ਕੇ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਜ਼ਖ਼ਮੀ ਹਾਲਤ 'ਚ ਪਏ ਨੌਜਵਾਨ ਅਤੇ ਔਰਤ ਨੂੰ ਚੁੱਕ ਕੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਹਸਪਤਾਲ 'ਚ ਤਾਇਨਾਤ ਡਾਕਾਟਰਾਂ ਦੀ ਟੀਮ ਵੱਲੋਂ ਇਨ੍ਹਾਂ ਦੀ ਹਾਲਤ ਦੇਖਦੇ ਹੋਏ ਇਨ੍ਹਾਂ ਨੂੰ ਪਹਿਲੀ ਸਹਾਇਤਾ ਮੁਹੱਈਆ ਕਰਵਾ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।
