ਮਾਮਲਾ ਓਰਬਿਟ ਬੱਸ ਵੱਲੋਂ ਬੱਚੇ ਨੂੰ ਕੁਚਲਣ ਦਾ, ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ (ਵੀਡੀਓ)

Monday, May 07, 2018 - 05:06 PM (IST)

ਬਾਘਾਪੁਰਾਣਾ (ਚਟਾਨੀ, ਰਾਕੇਸ਼, ਮੁਨੀਸ਼) - ਪਿਛਲੇ ਦਿਨੀਂ ਪਿੰਡ ਰਾਜੇਆਣਾ 'ਚ ਓਰਬਿਟ ਬੱਸ ਨੇ ਇਕ ਪੰਜ ਸਾਲ ਦੇ ਬੱਚੇ ਨੂੰ ਕੁਚਲ ਦਿੱਤਾ ਸੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਪਿੰਡ ਵਾਸੀਆਂ, ਪਰਿਵਾਰਕ ਮੈਂਬਰਾਂ ਅਤੇ ਮਜ਼ਦੂਰ ਯੂਨੀਅਨ ਨੇ ਕੋਟਕਪੂਰਾ-ਮੋਗਾ ਹਾਈਵੇ 'ਤੇ ਬੱਚੇ ਦੀ ਲਾਸ਼ ਰੱਖ ਕੇ ਰੋਡ ਜਾਮ ਕਰਕੇ ਪੁਲਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਮੰਗਾ ਸਿੰਘ ਨੇ ਕਿਹਾ ਕਿ ਓਰਬਿਟ ਬੱਸ ਵੱਲੋਂ ਪੰਜ ਸਾਲਾ ਬੱਚਾ ਸੁਖਮਨਦੀਪ ਨੂੰ ਦਰੜ ਕੇ ਮਾਰ ਦਿੱਤਾ ਸੀ ਪਰ ਪੁਲਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਓਰਬਿਟ ਬੱਸਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ, ਭਾਵੇਂ ਉਹ ਮੋਗਾ ਬੱਸ ਕਾਂਡ ਹੋਵੇ। ਉਕਤ ਧਰਨਾਕਾਰੀਆਂ ਨੇ ਉਸ ਸਮੇਂ ਧਰਨਾ ਚੁੱਕਿਆ ਜਦੋਂ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਓਰਬਿਟ ਬੱਸ ਵਾਲਿਆਂ ਨੇ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ।


Related News