ਹੋਟਲ ’ਚ ਲਿਜਾ ਕੇ ਬਲਾਤਕਾਰ ਕਰਦਾ ਰਿਹਾ ਪ੍ਰੇਮੀ, ਖਿੱਚੀਆਂ ਅਸ਼ਲੀਲ ਤਸਵੀਰਾਂ, ਅਸਲੀਅਤ ਖੁੱਲ੍ਹੀ ਤਾਂ ਉੱਡੇ ਹੋਸ਼

Friday, Dec 30, 2022 - 06:12 PM (IST)

ਹੋਟਲ ’ਚ ਲਿਜਾ ਕੇ ਬਲਾਤਕਾਰ ਕਰਦਾ ਰਿਹਾ ਪ੍ਰੇਮੀ, ਖਿੱਚੀਆਂ ਅਸ਼ਲੀਲ ਤਸਵੀਰਾਂ, ਅਸਲੀਅਤ ਖੁੱਲ੍ਹੀ ਤਾਂ ਉੱਡੇ ਹੋਸ਼

ਲੁਧਿਆਣਾ (ਰਾਜ) : ਵਿਆਹੇ ਹੋਏ ਵਿਅਕਤੀ ਨੇ ਇਕ ਔਰਤ ਨੂੰ ਆਪਣੇ ਜਾਲ ’ਚ ਫਸਾ ਲਿਆ, ਪਹਿਲਾਂ ਉਸ ਨਾਲ ਦੋਸਤੀ ਕੀਤੀ ਅਤੇ ਫਿਰ ਹੋਟਲ ਅਤੇ ਹੋਰਨਾਂ ਥਾਵਾਂ ’ਤੇ ਲਿਜਾ ਕੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਦਾ ਰਿਹਾ। ਇਸ ਦੌਰਾਨ ਮੁਲਜ਼ਮ ਨੇ ਔਰਤ ਦੀ ਇਤਰਾਜ਼ਯੋਗ ਤਸਵੀਰ ਵੀ ਲੈ ਲਈ ਅਤੇ ਫਿਰ ਉਸ ਨੂੰ ਵਾਇਰਲ ਕਰਨ ਦਾ ਕਹਿ ਕੇ ਧਮਕਾਉਂਦਾ ਰਿਹਾ। ਪੀੜਤਾ ਨੂੰ ਅੰਤ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਸ ਨੇ ਉਕਤ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਪਟਿਆਲਾ ਦੇ ਰਹਿਣ ਵਾਲੇ ਮੁਲਜ਼ਮ ਗੁਰਲਾਲ ਸਿੰਘ ਖ਼ਿਲਾਫ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਕੈਨੇਡਾ ਗਏ ਪੁੱਤ ਦੇ ਜਸ਼ਨ ਮਨਾ ਰਿਹਾ ਸੀ ਪਰਿਵਾਰ, ਅਚਾਨਕ ਮਿਲੀ ਮੌਤ ਦੀ ਖਬਰ, ਮਚਿਆ ਚੀਕ-ਚਿਹਾੜਾ

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਪਟਿਆਲਾ ਦੀ ਰਹਿਣ ਵਾਲੀ ਹੈ। ਮੁਲਜ਼ਮ ਵੀ ਪਟਿਆਲਾ ’ਚ ਵੀ ਰਹਿੰਦਾ ਹੈ। ਮੁਲਜ਼ਮ ਗੁਰਲਾਲ ਨਾਲ ਉਸ ਦੀ ਪਹਿਲੀ ਮੁਲਾਕਾਤ ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ’ਚ ਹੋਈ ਸੀ, ਜੋ ਦੋਸਤੀ ’ਚ ਬਦਲ ਗਈ। ਫਿਰ ਮੁਲਜ਼ਮ ਨੇ ਖੁਦ ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਕਰਨ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਉਸ ਨਾਲ ਜਬਰ-ਜ਼ਿਨਾਹ ਕਰਨ ਲੱਗ ਗਿਆ। ਮੁਲਜ਼ਮ ਉਸ ਨੂੰ ਕਈ ਵਾਰ ਪੱਖੋਵਾਲ ਰੋਡ ਸਥਿਤ ਇਕ ਹੋਟਲ ’ਚ ਲੈ ਕੇ ਜਾਂਦਾ ਰਿਹਾ, ਜਿੱਥੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀਆਂ ਮੋਬਾਇਲ ’ਚ ਇਤਰਾਜ਼ਯੋਗ ਤਸਵੀਰ ਵੀ ਖਿੱਚ ਲਈ ਪਰ ਉਸ ਨੂੰ ਬਾਅਦ ’ਚ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਹੀ ਵਿਆਹਿਆ ਹੋਇਆ ਹੈ। ਅਜਿਹਾ ਕਰਕੇ ਮੁਲਜ਼ਮ ਨੇ ਉਸ ਨਾਲ ਧੋਖਾ ਕੀਤਾ ਹੈ। ਉਧਰ, ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ ਜਬਰ-ਜ਼ਨਾਹ, ਧੋਖਾਦੇਹੀ ਅਤੇ ਆਈ. ਟੀ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਜਨਵਰੀ ਦੀ ਸ਼ੁਰੂਆਤ ’ਚ ਠੰਡ ਦਿਖਾਏਗੀ ਅਸਲ ਰੰਗ, ਪੰਜਾਬ ਦੇ ਇਹ ਇਲਾਕਿਆਂ ਲਈ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News