ਡੀ.ਏ.ਵੀ. ਮਾਡਲ ਸਕੂਲ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ

Saturday, Jan 13, 2018 - 04:58 PM (IST)

ਡੀ.ਏ.ਵੀ. ਮਾਡਲ ਸਕੂਲ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਬੁਢਲਾਡਾ (ਬਾਂਸਲ) — ਸਥਾਨਕ ਡੀ.ਏ.ਵੀ. ਮਾਡਲ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ,|ਜਿਸ 'ਚ ਸਕੂਲ ਦੀ ਪ੍ਰਿੰਸੀਪਲ ਬੀਰਦਵਿੰਦਰ ਕੌਰ, ਸਕੂਲ ਸਟਾਫ ਅਤੇ ਬੱਚਿਆਂ ਨੇ ਭਾਗ ਲਿਆ। ਇਸ ਦੌਰਾਨ ਸੱਭਿਆਚਾਰ ਪ੍ਰੋਗਰਾਮ ਵੀ ਕਰਵਾਇਆ ਗਿਅ। ਸਕੂਲ ਦੀ ਪ੍ਰਿੰਸੀਪਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਮਾਜ 'ਚ ਫੈਲੀਆਂ ਕੁਰੀਤੀਆਂ ਨੂੰ ਰੋਕਣ 'ਚ ਸਹਾਈ ਹੋ ਸਕਦਾ ਹੈ,ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਗੋਬਿੰਦ ਪ੍ਰਕਾਸ਼ ਗੋਇਲ, ਡਾ.ਬਲਦੇਵ ਸਿੰਘ ਦੋਦੜਾ, ਗੁਰਚਰਨ ਸਿੰਘ ਅਨੇਜਾ, ਕੇ.ਡੀ. ਜੈਨ, ਰਾਮ ਗੋਇਲ, ਜੈ ਭਗਵਾਨ ਸੈਣੀ, ਜਸਕੀਰਤ ਸਿੰਘ ਗਿੱਲ, ਸੁਖਬੀਰ ਮਹਿਤਾ, ਗੁਰਸੇਵਕ ਸਿੰਘ ਦੋਦੜਾ, ਰਣਜੀਤ ਸਿੰਘ ਬੀਰੋਕੇ, ਗਮਦੂਰ ਸਿੰਘ ਦੋਦੜਾ ਅਤੇ ਹੋਰ ਮੈਨੇਜਮੈਂਟ ਮੈਂਬਰ ਹਾਜ਼ਰ ਸਨ।


Related News