ਮੇਲੇ ''ਚ ਹੋਈ ਨਿੱਕੀ ਜਿਹੀ ਗੱਲ ''ਤੇ ਹੋ ਗਿਆ ਵੱਡਾ ਕਾਂਡ, 23 ਸਾਲਾ ਮੁੰਡੇ ਦਾ ਸ਼ਰੇਆਮ ਕਤਲ

Saturday, Jun 07, 2025 - 05:06 PM (IST)

ਮੇਲੇ ''ਚ ਹੋਈ ਨਿੱਕੀ ਜਿਹੀ ਗੱਲ ''ਤੇ ਹੋ ਗਿਆ ਵੱਡਾ ਕਾਂਡ, 23 ਸਾਲਾ ਮੁੰਡੇ ਦਾ ਸ਼ਰੇਆਮ ਕਤਲ

ਬੰਗਾ (ਰਾਕੇਸ਼ ਅਰੋੜਾ) : ਬਲਾਕ ਦੇ ਪਿੰਡ ਭੋਰਾ ਵਿਖੇ ਬੀਤੀ ਦੇਰ ਸ਼ਾਮ ਪਿੰਡ ਦੇ ਹੀ ਧਾਰਮਿਕ ਸਥਾਨ 'ਤੇ ਚੱਲ ਰਹੇ ਮੇਲੇ ਦੇ ਅਖੀਰਲੇ ਦਿਨ ਪਿੰਡ ਦੇ ਹੀ ਇਕ 23 ਸਾਲਾ ਨੌਜਵਾਨ ਨਾਲ ਹੋਈ ਮਾਮੂਲੀ ਤਕਰਾਰ ਤੋਂ ਬਾਅਦ 4-5 ਵਿਅਕਤੀਆਂ ਵੱਲੋਂ ਉਕਤ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਦਿੱਤਾ ਗਿਆ। ਮ੍ਰਿਤਕ ਅਰਸ਼ਵੀਰ ਸਿੰਘ ਦੇ ਪਿਤਾ ਗੁਰਬਚਨ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਭੋਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਭੋਰਾ ਵਿਖੇ ਗੁੱਗਾ ਜਾਹਰ ਪੀਰ ਦੇ ਬਣੇ ਧਾਰਮਿਕ ਸਥਾਨ 'ਤੇ ਮੇਲਾ ਚੱਲ ਰਿਹਾ ਸੀ ਅਤੇ ਉਸਦਾ ਬੇਟਾ ਅਰਸ਼ਵੀਰ ਸਿੰਘ ਸਵੇਰ ਤੋਂ ਹੀ ਉੱਥੇ ਸੇਵਾ ਕਰ ਰਿਹਾ ਸੀ ਅਤੇ ਉਹ ਵੀ ਆਪਣੇ ਇਕ ਕਰੀਬੀ ਨਾਲ ਉਕਤ ਮੇਲਾ ਵੇਖਣ ਗਿਆ ਹੋਇਆ ਸੀ। 

ਇਹ ਵੀ ਪੜ੍ਹੋ : ਪੰਜਾਬ "ਚ ਇਨ੍ਹਾਂ ਵਾਹਨ ਚਾਲਕਾਂ ਦੀ ਆ ਗਈ ਸ਼ਾਮਤ, ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ

ਉਨ੍ਹਾਂ ਦੱਸਿਆ ਕਿ ਸੁੱਜੋ ਨਿਵਾਸੀ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੋਵੇਂ ਭਰਾ ਪੁੱਤਰ ਜਗਤਾਰ ਸਿੰਘ ਆਪਣੇ 2-3 ਹੋਰ ਨਾ ਮਾਲੂਮ ਸਾਥੀਆਂ ਨਾਲ ਮੇਲੇ ਵਿਚ ਬੇਵਜ੍ਹਾ ਗੇੜੀਆਂ ਮਾਰ ਰਹੇ ਸਨ, ਜਿਨ੍ਹਾਂ ਨੂੰ ਅਰਸ਼ਵੀਰ ਸਿੰਘ ਨੇ ਅਜਿਹਾ ਕਰਨ ਤੋਂ ਰੋਕਿਆ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਅਰਸ਼ਵੀਰ ਦੇਰ ਸ਼ਾਮ ਸੇਵਾ ਕਰਨ ਉਪੰਰਤ ਘਰ ਵਾਪਸ ਜਾ ਰਿਹਾ ਸੀ ਤਾਂ ਉਕਤ ਨੌਜਵਾਨਾਂ ਨੇ ਉਸ ਨੂੰ ਰਸਤੇ ਵਿਚ ਘੇਰ ਲਿਆ ਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਵੀ ਉਕਤ ਸਾਰੇ ਜਣੇ ਉਸਦੀ ਕੁੱਟਮਾਰ ਕਰਦੇ ਰਹੇ। 

ਇਹ ਵੀ ਪੜ੍ਹੋ : ਪੰਜਾਬ ਲਈ ਖੁਸ਼ਖ਼ਬਰੀ, ਕੇਂਦਰ ਸਰਕਾਰ ਨੇ ਵੱਡਾ ਪ੍ਰੋਜੈਕਟ ਕੀਤਾ ਪ੍ਰਵਾਨ, ਲੱਗਣਗੀਆਂ ਮੌਜਾਂ

ਉਨ੍ਹਾਂ ਦੱਸਿਆ ਕਿ ਉਹ ਵੀ ਅਰਸ਼ਵੀਰ ਸਿੰਘ ਨੂੰ ਬਚਾਉਣ ਲਈ ਮੌਕੇ 'ਤੇ ਪੁੱਜੇ ਪਰ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਵੀ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਰੌਲਾ ਪਾਇਆ ਅਤੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਉਕਤ ਸਾਰੇ ਹਮਲਾਵਰ ਆਪਣੇ ਵਾਹਨਾਂ 'ਤੇ ਹਥਿਆਰਾਂ ਸਮੇਤ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨਾਂ ਵੱਲੋਂ ਲੋਕਾਂ ਦੀ ਮਦਦ ਨਾਲ ਅਰਸ਼ਵੀਰ ਸਿੰਘ ਨੂੰ ਸਿਵਲ ਹਸਪਤਾਲ ਬੰਗਾ ਲਿਆਂਦਾ ਗਿਆ ਜਿੱਥੇ ਡਾਕਟਰ ਵੱਲੋਂ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਰੈਫਰ ਕਰ ਦਿੱਤਾ ਜਿਸ ਤੋਂ ਬਾਅਦ ਉਹ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਲੈ ਗਏ, ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪਿਤਾ ਗੁਰਬਚਨ ਸਿੰਘ ਵੱਲੋਂ ਦਿੱਤੇ ਬਿਆਨਾਂ 'ਤੇ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੋਵੇਂ ਭਰਾ ਪੁੱਤਰ ਜਗਤਾਰ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਗੈਂਗਵਾਰ ਕਰਨ ਵਾਲੇ ਸ਼ੂਟਰਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News