ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਲਰਟ ਜਾਰੀ, ਦਿੱਤੀ ਸਖ਼ਤ ਚਿਤਾਵਨੀ

Friday, Jun 13, 2025 - 06:07 PM (IST)

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਲਰਟ ਜਾਰੀ, ਦਿੱਤੀ ਸਖ਼ਤ ਚਿਤਾਵਨੀ

ਐੱਸ.ਏ.ਐੱਸ ਨਗਰ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇਕ ਫਰਜ਼ੀ ਭਰਤੀ ਨੋਟਿਸ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਜਾਅਲੀ ਨੋਟਿਸ Facebook ਪੇਜ "Job Alerts by Hardeep" (ਲਿੰਕ: https:// jobalertbyhardeep.com/ Punjab-school-education-board-recruitment-2025-2/link) ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਵਿਚ ਇਹ ਗਲਤ ਦਾਅਵਾ ਕੀਤਾ ਗਿਆ ਹੈ ਕਿ ਬੋਰਡ ਵੱਲੋਂ "ਸਿੱਧੀ ਭਰਤੀ" (ਬਿਨਾਂ ਪ੍ਰੀਖਿਆ ਦੇ) 47,600 ਰੁਪਏ ਮਾਸਿਕ ਤਨਖਾਹ 'ਤੇ ਭਰਤੀ ਕੀਤੀ ਜਾਵੇਗੀ ਅਤੇ ਅਰਜ਼ੀਆਂ ਦੀ ਆਖਰੀ ਤਾਰੀਖ 24.06.2025 ਦੱਸੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 31 ਜੁਲਾਈ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ, ਜਾਰੀ ਹੋਏ ਹੁਕਮ

ਬੋਰਡ ਵੱਲੋਂ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਨੋਟਿਸ ਪੂਰੀ ਤਰ੍ਹਾਂ ਫਰਜ਼ੀ ਅਤੇ ਗੈਰ-ਅਧਿਕਾਰਿਤ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਤਰ੍ਹਾਂ ਦੀ ਕੋਈ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਅਤੇ ਇਹ ਨੋਟਿਸ ਕਿਸੇ ਸ਼ਰਾਰਤੀ ਅਨਸਰ ਜਾਂ ਗਰੁੱਪ ਵੱਲੋਂ ਜਨਤਾ ਨਾਲ ਧੋਖਾਧੜੀ ਕਰਨ ਦੇ ਮਕਸਦ ਨਾਲ ਭੇਜਿਆ ਗਿਆ ਹੈ। ਬੋਰਡ ਦੀਆਂ ਸਾਰੀਆਂ ਅਧਿਕਾਰਿਤ ਭਰਤੀਆਂ ਸਿਰਫ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਿਤ ਵੈਬਸਾਈਟ ਜਾਂ ਮਾਨਤਾ-ਪ੍ਰਾਪਤ ਅਖਬਾਰਾਂ ਅਤੇ ਮੀਡੀਆ ਰਾਹੀਂ ਹੀ ਘੋਸ਼ਿਤ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ : ਆਰ. ਸੀ. ਤੇ ਡਰਾਈਵਿੰਗ ਲਾਇਸੈਂਸ ਬਨਾਉਣ ਵਾਲਿਆਂ ਨੂੰ ਝਟਕਾ, ਖੜ੍ਹੀ ਹੋਈ ਨਵੀਂ ਮੁਸੀਬਤ

ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਉਹ ਕਿਸੇ ਵੀ ਅਜਿਹੇ ਖਬਰ ਜਾਂ ਨੋਟਿਸ 'ਤੇ ਵਿਸ਼ਵਾਸ ਨਾ ਕਰਨ। ਜੇਕਰ ਕੋਈ ਵਿਅਕਤੀ ਇਸ ਫਰਜ਼ੀ ਨੋਟਿਸ ਦਾ ਸ਼ਿਕਾਰ ਹੋਇਆ ਹੈ ਤਾਂ ਉਸ ਨੂੰ ਸਾਈਬਰ ਕ੍ਰਾਈਮ ਵਿੰਗ, ਪੰਜਾਬ ਪੁਲਸ ਨੂੰ ਤੁਰੰਤ ਰਿਪੋਰਟ ਕਰਨੀ ਚਾਹੀਦੀ ਹੈ। ਇਸ ਗੰਭੀਰ ਮਾਮਲੇ 'ਤੇ ਬੋਰਡ ਵੱਲੋਂ ਸਾਈਬਰ ਕ੍ਰਾਈਮ ਵਿੰਗ ਵਿਚ ਧੋਖਾਧੜੀ ਦੀ ਰਿਪੋਰਟ ਦਰਜ ਕਰਵਾਉਣ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਸਬੰਧੀ ਲਿਖਿਆ ਗਿਆ ਹੈ। ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਫਰਜ਼ੀ ਨੋਟਿਸ ਤੋਂ ਸਾਵਧਾਨ ਰਹਿਣ ਅਤੇ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਅਗਾਂਹ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਭਾਬੀ ਕਮਲ ਕੌਰ ਦੇ ਕਤਲ ਕਾਂਡ 'ਚ ਹੈਰਾਨ ਕਰਨ ਵਾਲਾ ਮੋੜ, ਪੁਲਸ ਦਾ ਸਨਸਨੀਖੇਜ਼ ਖ਼ੁਲਾਸਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News