''ਯੁੱਧ ਨਸ਼ਿਆਂ ਵਿਰੁੱਧ'' ਦੇ 100 ਦਿਨ : ਬਠਿੰਡਾ ਪੁਲਸ ਵਲੋਂ 900 ਤੋਂ ਵੱਧ ਤਸਕਰ ਗ੍ਰਿਫ਼ਤਾਰ

Monday, Jun 09, 2025 - 04:49 PM (IST)

''ਯੁੱਧ ਨਸ਼ਿਆਂ ਵਿਰੁੱਧ'' ਦੇ 100 ਦਿਨ : ਬਠਿੰਡਾ ਪੁਲਸ ਵਲੋਂ 900 ਤੋਂ ਵੱਧ ਤਸਕਰ ਗ੍ਰਿਫ਼ਤਾਰ

ਬਠਿੰਡਾ (ਵਿਜੇ ਵਰਮਾ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ‘ਯੁੱਧ, ਨਸ਼ਿਆਂ ਵਿਰੁੱਧ’ ਨੇ 9 ਜੂਨ ਨੂੰ ਆਪਣੇ 100 ਦਿਨ ਪੂਰੇ ਕਰ ਲਏ ਹਨ। ਇਸ ਮੁਹਿੰਮ ਦੌਰਾਨ ਬਠਿੰਡਾ ਜ਼ਿਲ੍ਹੇ ’ਚ ਪੁਲਸ ਅਤੇ ਸਮਾਜਿਕ ਸੰਸਥਾਵਾਂ ਨੇ ਨਸ਼ੇ ਦੇ ਖ਼ਿਲਾਫ਼ ਇਕਜੁੱਟ ਹੋ ਕੇ ਕੰਮ ਕੀਤਾ। ਜ਼ਿਲ੍ਹੇ ’ਚ ਨਸ਼ਾ ਤਸਕਰੀ ਅਤੇ ਨਸ਼ਾ ਸੇਵਨ 'ਤੇ ਕਰਾਰਾ ਵਾਰ ਕਰਦੇ ਹੋਏ ਪੁਲਸ ਨੇ ਹੁਣ ਤੱਕ 900 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚ 35 ਔਰਤਾਂ ਵੀ ਸ਼ਾਮਲ ਹਨ।

ਪੁਲਸ ਨੇ 5 ਤੋਂ 200 ਗ੍ਰਾਮ ਤੱਕ ਨਸ਼ਾ ਵੇਚਣ ਵਾਲੇ ਗਲੀ-ਮੁਹੱਲਿਆਂ ਦੇ ਛੋਟੇ ਤਸਕਰਾਂ ਨੂੰ ਤਾਂ ਫੜ੍ਹਿਆ ਪਰ ਵੱਡੀਆਂ ਸਪਲਾਈ ਲਾਈਨਾਂ ਅਜੇ ਵੀ ਸਰਗਰਮ ਹਨ। ਵੱਡੇ ਤਸਕਰਾਂ ਤੱਕ ਪੁੱਜਣ ਅਤੇ ਨੈੱਟਵਰਕ ਤੋੜਨ ’ਚ ਅਜੇ ਤੱਕ ਮੁਕੰਮਲ ਕਾਮਯਾਬੀ ਨਹੀਂ ਮਿਲੀ। ਪੁਲਸ ਅਧਿਕਾਰੀਆਂ ਦੇ ਅਨੁਸਾਰ ਜਦੋਂ ਇਕ ਛੋਟਾ ਤਸਕਰ ਫੜ੍ਹਿਆ ਜਾਂਦਾ ਹੈ ਤਾਂ ਉਸ ਦੀ ਥਾਂ 'ਤੇ ਨਵੇਂ ਨਸ਼ਾ ਆਦੀ ਨੌਜਵਾਨਾਂ ਨੂੰ ਲਾਲਚ ਦੇ ਕੇ ਲਿਆਉਣ ਦੀ ਪ੍ਰਕਿਰਿਆ ਚੱਲ ਪੈਂਦੀ ਹੈ। 
ਨਸ਼ਾ ਛੁਟਕਾਰਾ ਕੇਂਦਰਾਂ ’ਚ ਭਾਰੀ ਭੀੜ 
1 ਮਾਰਚ ਤੋਂ 31 ਮਈ 2025 ਤੱਕ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ 616 ਮਰੀਜ਼ ਦਾਖ਼ਲ ਹੋਏ, ਜਦਕਿ ਨਿੱਜੀ ਕੇਂਦਰਾਂ ਵਿੱਚ 232 ਲੋਕ ਦਾਖ਼ਲ ਕੀਤੇ ਗਏ। ਇਸ ਤੋਂ ਇਲਾਵਾ 12,079 ਲੋਕਾਂ ਨੇ ਸਰਕਾਰੀ ਹਸਪਤਾਲਾਂ ਤੋਂ ਦਵਾਈ ਲੈ ਕੇ ਘਰੋਂ ਇਲਾਜ ਸ਼ੁਰੂ ਕੀਤਾ। ਜ਼ਿਲ੍ਹੇ ’ਚ 3 ਸਰਕਾਰੀ ਅਤੇ 13 ਨਿੱਜੀ ਮਨਜ਼ੂਰਸ਼ੁਦਾ ਕੇਂਦਰ ਚੱਲ ਰਹੇ ਹਨ। ਮੁਹਿੰਮ ਦੌਰਾਨ 3 ਗੈਰ-ਕਾਨੂੰਨੀ ਕੇਂਦਰਾਂ ਦਾ ਭੰਡਾ ਫੋੜ ਕੇ ਉਥੋਂ ਬੰਧਕ ਨੌਜਵਾਨਾਂ ਨੂੰ ਆਜ਼ਾਦ ਕਰਵਾਇਆ ਗਿਆ। 


author

Babita

Content Editor

Related News