ਸ਼ਰਾਬੀਆਂ ਨੇ ਤੋੜੇ ਸਕੂਲ ਬੱਸ ਦੇ ਸ਼ੀਸ਼ੇ, ਫਰਾਰ
Thursday, Oct 05, 2017 - 07:26 AM (IST)
ਪਠਾਨਕੋਟ/ਸੁਜਾਨਪੁਰ, (ਸ਼ਾਰਦਾ, ਹੀਰਾ, ਸਾਹਿਲ)- ਕਿਡਜੀ ਆਕਸਫੋਰਡ ਇੰਟਰਨੈਸ਼ਨਲ ਸਕੂਲ ਸੁਜਾਨਪੁਰ ਦੀ ਸਕੂਲ ਬੱਸ ਦੇ ਸ਼ੀਸ਼ੇ ਸ਼ਰਾਰਤੀ ਅਨਸਰ ਤੋੜ-ਭੰਨ ਕੇ ਭੱਜ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਗਗਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਵਿਪਨ ਕੁਮਾਰ ਨੇ ਪਿੰਡ ਕੋਟਲੀ ਦੇ ਕੋਲ ਟੈਂਪੂ ਟ੍ਰੈਵਲ ਗੱਡੀ ਰਾਤ ਨੂੰ ਖੜ੍ਹੀ ਕੀਤੀ ਹੋਈ ਸੀ ਕਿ ਅਚਾਨਕ 4-5 ਸ਼ਰਾਬੀ ਨਸ਼ੇ ਦੀ ਹਾਲਤ 'ਚ ਮਹਿੰਦਰਾ ਜੀਪ 'ਤੇ ਆਏ ਅਤੇ ਉਨ੍ਹਾਂ ਨੇ ਡਰਾਈਵਰ ਨਾਲ ਕੁੱਟਮਾਰ ਕੀਤੀ ਅਤੇ ਗੱਡੀ ਦੇ ਸ਼ੀਸ਼ੇ ਤੋੜ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਕਾਨਵਾਂ ਪੁਲਸ ਨੇ ਜੀਪ ਆਪਣੇ ਕਬਜ਼ੇ 'ਚ ਲੈ ਲਈ ਹੈ। ਉਨ੍ਹਾਂ ਪੁਲਸ ਵਿਭਾਗ ਤੋਂ ਮੰਗ ਕੀਤੀ ਕਿ ਤੋੜ ਭੰਨ ਕਰਨ ਵਾਲੇ ਅਨਸਰਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।
