ਨਾਬਾਲਗਾ ਨਾਲ ਛੇਡ਼-ਛਾਡ਼ ਕਰਨ ਦੇ ਦੋਸ਼ ’ਚ  ਪਰਚਾ

Monday, Jun 11, 2018 - 03:25 AM (IST)

ਨਾਬਾਲਗਾ ਨਾਲ ਛੇਡ਼-ਛਾਡ਼ ਕਰਨ ਦੇ ਦੋਸ਼ ’ਚ  ਪਰਚਾ

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)– ਘਰ ਵਿਚ ਦਾਖਲ ਹੋ ਕੇ ਇਕ ਨਾਬਾਲਗ ਲਡ਼ਕੀ ਨਾਲ ਛੇਡ਼-ਛਾਡ਼ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ’ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ  ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ  ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀਡ਼ਤ ਲਡ਼ਕੀ ਦੀ ਵਿਧਵਾ ਮਾਂ ਨੇ ਦੱਸਿਆ ਕਿ ਜਦ ਉਹ ਆਪਣੀ ਰਿਸ਼ਤੇਦਾਰੀ ਵਿਚ ਗੰਗਾਨਗਰ ਗਈ ਹੋਈ ਸੀ ਤਾਂ ਪਿੱਛੇ ਘਰ ਵਿਚ ਉਸ ਦੀ 14 ਸਾਲਾਂ  ਦੀ ਨਾਬਾਲਗ ਧੀ ਤੇ 2 ਹੋਰ ਛੋਟੀਆਂ ਧੀਆਂ ਇਕੱਲੀਆਂ ਸਨ, ਜਿਸ ’ਤੇ ਸੁਖਦੇਵ ਸਿੰਘ ਨਾਮੀ ਵਿਅਕਤੀ ਨੇ ਉਸ ਦੇ ਘਰ ’ਚ ਦਾਖਲ ਹੋ ਕੇ ਉਸ ਦੀ ਵੱਡੀ ਨਾਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਧਮਕੀਆਂ ਦਿੱਤੀਆਂ।


Related News