ਪੰਜਾਬ ’ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ : ਅਸ਼ਵਨੀ ਸ਼ਰਮਾ
Thursday, Jan 06, 2022 - 11:38 AM (IST)

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਗੰਭੀਰ ਧਾਂਦਲੀ ਨੂੰ ਪੰਜਾਬ ’ਚ ਪੂਰੀ ਤਰ੍ਹਾਂ ਕਾਨੂੰਨ-ਵਿਵਸਥਾ ਦੀ ਚਰਮਰਾਈ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਇਸ ਗੰਭੀਰ ਚੂਕ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਸ਼ਰਮਾ ਨੇ ਕਿਹਾ ਕਿ ਇਸ ਘਟਨਾ ਦੇ ਜ਼ਿੰਮੇਵਾਰ ਰਾਜ ਦੀ ਕਾਂਗਰਸ ਸਰਕਾਰ ਨੇ ਸ਼ਾਸਨ ਕਰਨ ਦਾ ਨੈਤਿਕ ਅਧਿਕਾਰ ਖੋ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਕਿਸੇ ਰਾਜ ਦੇ ਇਤਿਹਾਸ ’ਚ ਨਹੀਂ ਸਗੋਂ ਦੇਸ਼ ਦੇ ਇਤਿਹਾਸ ’ਚ ਪਹਿਲੀ ਅਜਿਹੀ ਘਟਨਾ ਹੈ ਜਦੋਂ ਪ੍ਰਧਾਨ ਮੰਤਰੀ ਨੂੰ 20 ਮਿੰਟ ਤੱਕ ਸੜਕ ’ਤੇ ਰਾਜ ਸਰਕਾਰ ਦੇ ਸਮਰਥਨ ਵਾਲੇ ਗੈਰ ਸਮਾਜਿਕ ਅਨਸਰਾਂ ਦੇ ਕਾਰਣ ਰੁਕਣਾ ਪਿਆ ਹੋਵੇ। ਇਹ ਸਭ ਪੰਜਾਬ ਦੀ ਕਾਂਗਰਸ ਸਰਕਾਰ ਦੀ ਸੋਚੀ-ਸਮਝੀ ਸਾਜਿਸ਼ ਦੇ ਚਲਦੇ ਹੋਇਆ ਹੈ। ਚੰਨੀ ਸਰਕਾਰ ਸਹੀ ਤੱਥਾਂ ਨੂੰ ਜਨਤਾ ਅਤੇ ਕੇਂਦਰ ਤੋਂ ਲੁਕਾ ਰਹੀ ਹੈ। ਸ਼ਰਮਾ ਨੇ ਰਾਜ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪਣੇ ਨੀਚ ਰਾਜਨੀਤਿਕ ਫਾਇਦੇ ਲਈ ਰਾਜ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਅਤੇ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰੇ ’ਚ ਪਾ ਦਿੱਤਾ। ਸ਼ਰਮਾ ਨੇ ਇਸ ਗੰਭੀਰ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸੁਰੱਖਿਆ ਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਭਾਜਪਾ ਨਾਲ ਗਠਜੋੜ ਜ਼ਰੂਰੀ : ਕੈਪਟਨ
ਸ਼ਰਮਾ ਨੇ ਸਵਾਲ ਕੀਤਾ ਕਿ ਕੀ ਰਾਜ ਸਰਕਾਰ ਨੂੰ ਪ੍ਰਧਾਨ ਮੰਤਰੀ ਦੇ ਪਰੋਗਰਾਮ ਵਾਲੇ ਸਥਾਨ ਤੱਕ ਪੁੱਜਣ ਦੇ ਸੰਭਾਵਿਕ ਮਾਰਗਾਂ ਨੂੰ ਸੁਰੱਖਿਅਤ ਕਰਕੇ ਸਾਰੀ ਸੁਰੱਖਿਆ ਸਾਵਧਾਨੀ ਨਹੀਂ ਵਰਤਨੀ ਚਾਹੀਦੀ ਸੀ, ਕਿਉਂਕਿ ਇਹ ਉਸਦੀ ਜ਼ਿੰਮੇਵਾਰੀ ਸੀ? ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਦਾ ਜਾਣ ਬੁੱਝ ਕੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿਗਾੜਣ ਦਾ ਇਰਾਦਾ ਸੀ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਪ੍ਰਧਾਨ ਮੰਤਰੀ ਲਗਭਗ 50,000 ਕਰੋੜ ਰੁਪਏ ਦੀ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ, ਕਿਉਂਕਿ ਕਾਂਗਰਸ ਨੂੰ ਡਰ ਹੈ ਕਿ ਇਸ ਨਾਲ ਭਾਜਪਾ ਨੂੰ ਜਨਤਾ ਦਾ ਵੱਡਾ ਮਜ਼ਬੂਤ ਸਮਰਥਨ ਮਿਲੇਗਾ। ਸ਼ਰਮਾ ਨੇ ਕਿਹਾ ਕਿ ਇਕ ਸਾਲ ਪਹਿਲਾਂ ਸਾਡੇ ’ਤੇ ਬੇਰਹਿਮੀ ਨਾਲ ਜਾਨਲੇਵਾ ਹਮਲੇ ਕੀਤੇ ਗਏ ਅਤੇ ਸਾਡੇ ਕਰਮਚਾਰੀਆਂ ਦਾ ਅਪਮਾਨ ਅਤੇ ਉਤਪੀੜਨ ਕੀਤਾ ਗਿਆ ਪਰ ਫਿਰ ਵੀ ਅਸੀਂ ਅਤਿਅੰਤ ਸੰਜਮ ਨਾਲ ਕੰਮ ਲਿਆ ਪਰ ਹੁਣ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਗਈ ਹੈ ਅਤੇ ਇਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼ਰਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਚੰਨੀ ਸੋਚ ਰਹੇ ਹਨ ਕਿ ਪ੍ਰਧਾਨ ਮੰਤਰੀ ਨੂੰ ਰਾਜ ’ਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਤੋਂ ਰੋਕ ਕੇ, ਉਹ ਪੰਜਾਬ ’ਚ ਭਾਜਪਾ ਦੀ ਜਿੱਤ ਦਾ ਰਸਤਾ ਨੂੰ ਰੋਕ ਸਕਦੇ ਹਨ ਤਾਂ ਉਹ ਮੂਰਖਾਂ ਦੀ ਦੁਨੀਆ ’ਚ ਰਹਿ ਰਹੇ ਹਨ। ਸ਼ਰਮਾ ਨੇ ਕਿਹਾ ਕਿ ਕਾਂਗਰਸ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਚੰਨੀ ਸਰਕਾਰ ਤੁਸੀਂ ਦਿਨ ਗਿਣਨਾ ਸ਼ੁਰੂ ਕਰ ਦੇਵੋ।
ਇਹ ਵੀ ਪੜ੍ਹੋ : ਰੋਜ਼ੀ ਰੋਟੀ ਲਈ ਮਲੇਸ਼ੀਆ ਗਏ ਪਿੰਡ ਜੰਡਵਾਲਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ