ਪੈਰ ਫਿਸਲਣ ਨਾਲ ਚਲ੍ਹੇ ''ਚ ਡੁੱਬ ਕੇ ਮਜ਼ਦੂਰ ਦੀ ਮੌਤ

Monday, Aug 14, 2017 - 06:51 AM (IST)

ਪੈਰ ਫਿਸਲਣ ਨਾਲ ਚਲ੍ਹੇ ''ਚ ਡੁੱਬ ਕੇ ਮਜ਼ਦੂਰ ਦੀ ਮੌਤ

ਕਪੂਰਥਲਾ,(ਮਲਹੋਤਰਾ)- ਕਪੂਰਥਲਾ-ਗੋਇੰਦਵਾਲ ਰੋਡ 'ਤੇ ਸਥਿਤ ਨਰਸਰੀ 'ਚ ਚਲ੍ਹੇ ਤੋਂ ਪਾਣੀ ਪੀਣ ਗਏ ਇਕ ਮਜ਼ਦੂਰ ਦੀ ਪਾਣੀ 'ਚ ਡੁੱਬ ਕੇ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਲਾਸ਼ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਦਾਂ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਗਿਆ ਹੈ। 
ਜਾਣਕਾਰੀ ਅਨੁਸਾਰ ਮ੍ਰਿਤਕ ਗੋਬਿੰਦਮਾਤੋ (32) ਪੁੱਤਰ ਬੰਗਾਲਮਾਤੋ ਵਾਸੀ ਨਵਾਂ ਪਿੰਡ ਪੱਠੇ ਕਪੂਰਥਲਾ ਦੇ ਭਰਾ ਭਗਵਤਮਾਤੋ ਨੇ ਦੱਸਿਆ ਕਿ ਅੱਜ ਸ਼ਾਮ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ, ਉਸਦਾ ਭਰਾ ਜਦੋਂ ਉਹ ਗੋਇੰਦਵਾਲ ਰੋਡ 'ਤੇ ਸਥਿਤ ਨਰਸਰੀ 'ਚ ਬਣੇ ਚਲ੍ਹੇ ਤੋਂ ਪਾਣੀ ਪੀਣ ਲੱਗਾ ਤਾਂ ਉਸਦਾ ਪੈਰ ਫਿਸਲ ਗਿਆ ਤੇ ਪਾਣੀ 'ਚ ਡੁੱਬਣ ਉਸਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਛੱਡ ਗਿਆ ਹੈ।


Related News