ਖੁਦ ਮੌਤ ਨਾਲ ਜੰਗ ਲੜ ਰਹੀ, ਫਿਰ ਵੀ ਦੂਜਿਆ ਨੂੰ ਦੇ ਰਹੀ ਜ਼ਿੰਦਗੀ (ਵੀਡੀਓ)
Wednesday, Jun 19, 2019 - 02:37 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਖੁਦ ਮੌਤ ਦੀ ਲੜਾਈ ਲੜਨ ਵਾਲੀ ਅੰਮ੍ਰਿਤਸਰ ਦੀ ਦਿਸ਼ਾ ਸੇਠੀ ਦੂਜਿਆ ਨੂੰ ਜ਼ਿੰਦਗੀ ਦੇ ਰਹੀ ਹੈ। ਜਾਣਕਾਰੀ ਮੁਤਾਬਕ ਦਿਸ਼ਾ ਸੇਠੀ ਥੈਲੇਸੀਮੀਆ ਨਾਂ ਦੀ ਬੀਮਾਰੀ ਨਾਲ ਪੀੜਤ ਹੈ। ਇਹ ਇਕ ਅਜਿਹੀ ਬੀਮਾਰੀ ਹੈ, ਜਿਸ 'ਚ ਮਰੀਜ਼ ਦਾ ਖੂਨ ਬਦਲਣਾ ਪੈਂਦਾ ਹੈ। ਦੇਸ਼ ਤੇ ਦੁਨੀਆ ਭਰ 'ਚ ਅਜਿਹੇ ਮਰੀਜ਼ਾਂ ਦੀ ਗਿਣਤੀ ਲੱਖਾਂ 'ਚ ਹੈ।
ਦਿਸ਼ਾ ਸੇਠੀ ਇਸ ਬੀਮਾਰੀ ਨਾਲ ਪੀੜਤ ਦੇਸ਼-ਦੁਨੀਆਂ ਦੇ ਮਰੀਜ਼ਾਂ ਲਈ ਸੋਸ਼ਲ ਮੀਡੀਆ ਜ਼ਰੀਏ ਖੂਨ ਇਕੱਠਾ ਕਰਨ ਦਾ ਕੰਮ ਕਰਦੀ ਹੈ। ਉਹ ਫੇਸਬੁੱਕ ਤੇ ਹੋਰ ਬਾਕੀ ਸੋਸ਼ਲ ਮੀਡੀਆ ਸਾਈਟਾਂ ਦੇ ਜ਼ਰੀਏ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ। ਉਸ ਦਾ ਸੁਪਨਾ ਦੇਸ਼ ਦੇ ਥੈਲੇਸੀਮੀਆ ਦੇ ਮਰੀਜ਼ਾਂ 'ਚ ਇਕ ਜੋਸ਼ ਪੈਦਾ ਕਰਨਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਖਤਮ ਨਹੀਂ ਹੋਈ।
ਦਿਸ਼ਾ ਸੇਠੀ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੋਏ ਇਕ ਪਾਕਿਸਤਾਨੀ ਲੇਖਕ ਨੇ ਉਨ੍ਹਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਪਾਕਿਸਤਾਨੀ ਲੇਖਕ ਸਈਅਦ ਮੁਹੰਮਦ ਨੇ ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਦੀ ਕਿਤਾਬ 'ਦ ਕਿੱਸ ਆਫ ਲਾਈਫ' ਦਾ ਉਰਦੂ 'ਚ ਸੰਵਾਦ ਕਰਕੇ ਦਿਸ਼ਾ ਸੇਠੀ ਨੂੰ ਸਮਰਪਿਤ ਕੀਤੀ ਹੈ।