ਸਹੁਰੇ ਘਰ ਜਨਾਨੀ ਨੇ ਲਿਆ ਫਾਹਾ, ਦੋ ਸਾਲ ਪਹਿਲਾ ਹੋਈ ਸੀ ਪਤੀ ਦੀ ਮੌਤ

Thursday, Oct 28, 2021 - 06:39 PM (IST)

ਭਵਾਨੀਗੜ੍ਹ (ਵਿਕਾਸ) : ਬੀਤੀ ਰਾਤ ਨੇੜਲੇ ਪਿੰਡ ਕਪਿਆਲ ਵਿਖੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਧਵਾ ਔਰਤ ਵੱਲੋਂ ਘਰ ’ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ ਗਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਘਰਾਚੋਂ ਪੁਲਸ ਚੌਂਕੀ ਦੇ ਇੰਚਾਰਜ ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੰਦੀਪ ਕੌਰ (30) ਆਪਣੇ ਪਤੀ ਗੁਰਮੀਤ ਸਿੰਘ ਵਾਸੀ ਕਪਿਆਲ ਦੀ ਦੋ ਸਾਲ ਪਹਿਲਾਂ ਹੋਈ ਮੌਤ ਤੋਂ ਬਾਅਦ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ।

ਇਹ ਵੀ ਪੜ੍ਹੋ : ਜਾਂਚ ਕਰਵਾਉਣ ਦੇ ਸਮੇਂ ਤੋਂ ਹੋ ਸਕਦੈ ਕੋਵਿਡ-19 ਜਾਂਚ ਦੇ ਨਤੀਜਿਆਂ 'ਚ ਬਦਲਾਅ : ਅਧਿਐਨ

ਉਹ ਆਪਣੇ ਪੇਕੇ ਘਰ ਪਿੰਡ ਭਾਂਵਰੀ ਨੇੜੇ ਅਮਲੋਹ ਵਿਖੇ ਰਹਿੰਦੀ ਸੀ। ਕੁਝ ਦਿਨ ਪਹਿਲਾਂ ਸੰਦੀਪ ਕੌਰ ਆਪਣੇ ਸਹੁਰੇ ਪਿੰਡ ਕਪਿਆਲ ਵਿਖੇ ਸ਼ਰੀਕੇ ’ਚ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਆਈ ਹੋਈ ਸੀ। ਬੀਤੀ ਰਾਤ ਸੰਦੀਪ ਕੌਰ ਆਪਣੇ 9 ਸਾਲਾਂ ਮੁੰਡੇ ਨਾਲ ਕਮਰੇ 'ਚ ਸੌ ਗਈ ਸੀ ਪਰ ਸਵੇਰੇ ਉਸ ਦੇ ਸਹੁਰੇ ਅਤੇ ਹੋਰ ਲੋਕਾਂ ਨੇ ਦੇਖਿਆ ਕਿ ਸੰਦੀਪ ਕੌਰ ਦੀ ਲਾਸ਼ ਕਮਰੇ ਦੇ ਪੱਖੇ ਨਾਲ ਲਟਕ ਰਹੀ ਸੀ।

ਇਹ ਵੀ ਪੜ੍ਹੋ :ਕਾਂਗਰਸ ਦੇ ਹਲਕਾ ਇੰਚਾਰਜ ਅਤੇ ਜਰਨਲ ਸਕੱਤਰ ਨੇ ਸਮਰਥਕਾਂ ਨਾਲ ਚੁਕਿਆ 'ਝਾੜੂ'

ਜਿਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ। ਜਿਸ ਉਪਰੰਤ ਸਰਪੰਚ ਜਰਨੈਲ ਸਿੰਘ ਨੇ ਪੁਲਸ ਨੂੰ ਇਸ ਸਬੰਧੀ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਂਦਿਆਂ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਪੁਲਸ ਵੱਲੋਂ ਮ੍ਰਿਤਕਾ ਦੇ ਪਿਤਾ ਹਰਮੇਸ਼ ਸਿੰਘ ਦੇ ਬਿਆਨਾ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਬੀਬੀ ਜਸਦੀਪ ਕੌਰ ਨੂੰ ਵਿਧਾਨ ਸਭਾ ਹਲਕਾ ਖੰਨਾ ਤੋਂ ਐਲਾਨਿਆ ਉਮੀਦਵਾਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News