ਸਹੁਰੇ ਪਰਿਵਾਰ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਕੀਤੀ ਕੁੱਟਮਾਰ, ਪਿਤਾ ਦੀ ਮੌਤ

Thursday, Apr 20, 2023 - 08:04 PM (IST)

ਸਹੁਰੇ ਪਰਿਵਾਰ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਕੀਤੀ ਕੁੱਟਮਾਰ, ਪਿਤਾ ਦੀ ਮੌਤ

ਗੋਨਿਆਣਾ (ਗੋਰਾ ਲਾਲ) : ਪਿੰਡ ਆਕਲੀਆਂ ਕਲਾਂ ਵਿਖੇ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੇ ਪੇਕੇ ਪਿੰਡ ਆ ਕੇ ਪੇਕੇ ਦੇ ਪਰਿਵਾਰਕ ਮੈਂਬਰਾਂ ਦੀ ਕੀਤੀ ਕੁੱਟਮਾਰ ਦੌਰਾਨ ਲੜਕੀ ਦੇ ਪਿਤਾ ਦੀ ਮੌਤ ਹੋ ਗਈ। ਪੁਲਸ ਨੇ ਲੜਕੀ ਦੇ ਪਤੀ, ਸੱਸ ਅਤੇ ਜੇਠ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਕਮਲਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਕੋਠੇ ਸੰਧੂਆਂ ਵਾਲੇ ਨੇ ਦੱਸਿਆ ਕਿ 2 ਸਾਲ ਪਹਿਲਾ ਉਸਦਾ ਵਿਆਹ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜੋ ਫੌਜ ਵਿੱਚ ਨੌਕਰੀ ਕਰਦਾ ਹੈ। ਉਕਤ ਲੜਕੀ ਨੇ ਕਿਹਾ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਗੁਰਪ੍ਰੀਤ ਸਿੰਘ, ਸੱਸ ਸ਼ਿਮਲਾ ਦੇਵੀ ਅਤੇ ਜੇਠ ਅਜੇਪਾਲ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ : ਸੀ.ਡੀ.ਪੀ.ਓ. ਤੇ ਉਸ ਦਾ ਚਪੜਾਸੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਕਮਲਪ੍ਰੀਤ ਕੌਰ ਨੇ ਕਿਹਾ ਕਿ ਉਹ ਡੇਢ ਮਹੀਨੇ ਤੋਂ ਆਪਣੇ ਪੇਕੇ ਘਰ ਪਿੰਡ ਆਕਲੀਆਂ ਕਲਾਂ ਵਿਖੇ ਰਹਿ ਰਹੀ ਸੀ, ਕਿ ਬੀਤੇ ਦਿਨੀਂ ਉਸ ਦੇ ਸਹੁਰੇ ਪਰਿਵਾਰ ਦੇ ਕੁਝ ਮੈਂਬਰ ਜੋ ਉਸ ਦੇ ਪੇਕੇ ਪਿੰਡ ਆਏ ਸਨ, ਉਸ ਦੀ ਉਸ ਦੇ ਭਰਾਵਾਂ ਸਮੇਤ ਮਾਤਾ ਚਰਨਜੀਤ ਕੌਰ ਅਤੇ ਪਿਤਾ ਬੱਲਾ ਰਾਮ ਵਾਸੀਆਨ ਆਕਲੀਆਂ ਕਲਾਂ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : CM ਕੇਜਰੀਵਾਲ ਦਾ ਅਹਿਮ ਐਲਾਨ, ਜਲੰਧਰ ’ਚ PGI ਪੱਧਰ ਦਾ ਖੋਲ੍ਹਿਆ ਜਾਵੇਗਾ ਹਸਪਤਾਲ

ਪੀੜਤ ਲੜਕੀ ਅਨੁਸਾਰ ਉਸ ਦਾ ਪਿਤਾ ਬੱਲਾ ਰਾਮ ਸ਼ੂਗਰ ਦਾ ਮਰੀਜ਼ ਹੋਣ ਕਰਕੇ ਸਦਮੇ ਵਿੱਚ ਚਲਾ ਗਿਆ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਲੜਕੀ ਕਮਲਪ੍ਰੀਤ ਕੌਰ ਦੇ ਉਕਤ ਬਿਆਨਾਂ ਅਧਾਰਿਤ ਉਸ ਦੇ ਪਤੀ ਗੁਰਪ੍ਰੀਤ ਸਿੰਘ, (ਸੱਸ) ਸ਼ਿਮਲਾ ਦੇਵੀ ਪਤਨੀ ਰੱਖਾ ਰਾਮ ਅਤੇ (ਜੇਠ) ਅਜੇਪਾਲ ਵਾਸੀਆਨ ਕੋਠੇ ਸੰਧੂਆਂ ਵਾਲੇ (ਅਬਲੂ) ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Mandeep Singh

Content Editor

Related News