ਜ਼ਿੰਦਗੀ ਭਰ ਸਾਥ ਦੇਣ ਵਾਲਾ ਪਤੀ ਹੀ ਬਣਿਆ ਹੈਵਾਨ, ਪਤਨੀ ਨਾਲ ਕੀਤੀ ਗੰਦੀ ਕਰਤੂਤ, ਪੜ੍ਹੋ ਪੂਰਾ ਮਾਮਲਾ

Friday, Mar 10, 2023 - 12:11 AM (IST)

ਜ਼ਿੰਦਗੀ ਭਰ ਸਾਥ ਦੇਣ ਵਾਲਾ ਪਤੀ ਹੀ ਬਣਿਆ ਹੈਵਾਨ, ਪਤਨੀ ਨਾਲ ਕੀਤੀ ਗੰਦੀ ਕਰਤੂਤ, ਪੜ੍ਹੋ ਪੂਰਾ ਮਾਮਲਾ

ਫਗਵਾੜਾ (ਜਲੋਟਾ) : ਫਗਵਾੜਾ ’ਚ ਇਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਕੈਦੀ ਬਣਾ ਕੇ ਉਸ ਨੂੰ ਨਸ਼ੇ ਦੇ ਕੇ ਆਪਣੇ 4 ਹੋਰ ਸਾਥੀਆਂ ਨਾਲ ਮਿਲ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। 20 ਸਾਲਾ ਪੀੜਤਾ ਸ਼ੀਤਲ (ਕਾਲਪਨਿਕ ਨਾਂ) ਨੇ ਪੁਲਸ ਨੂੰ ਦਿੱਤੇ ਗਏ ਬਿਆਨ ਅਤੇ ਦਾਇਰ ਕੀਤੀ ਗਈ ਸ਼ਿਕਾਇਤ ’ਚ ਖੁਲਾਸਾ ਕੀਤਾ ਗਿਆ ਕਿ ਉਸਨੇ ਆਪਣੇ ਮਾਪਿਆਂ ਦੀ ਇੱਛਾ ਦੇ ਵਿਰੁੱਧ ਮੁਸਲਿਮ ਰੀਤੀ-ਰਿਵਾਜ਼ਾਂ ਅਨੁਸਾਰ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਇਆ ਸੀ।

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, 23 ਸਾਲਾ ਨੌਜਵਾਨ ਦੀ ਮੌਤ

ਵਿਆਹ ਤੋਂ ਬਾਅਦ ਉਸ ਦੇ ਪਤੀ ਸ਼ਾਪਾ ਨੇ ਉਸ ਨੂੰ ਕਥਿਤ ਤੌਰ ’ਤੇ ਕੈਦੀ ਬਣਾ ਕੇ ਘਰ ’ਚ ਰੱਖਿਆ ਹੋਇਆ ਸੀ। ਇਸੇ ਦੌਰਾਨ ਉਸ ਦੇ ਪਤੀ ਸ਼ਾਪਾ ਨੇ ਉਸ ਨੂੰ ਨਸ਼ਾ ਦਿੱਤਾ ਅਤੇ ਖੁਦ ਆਪਣੇ 4 ਹੋਰ ਸਾਥੀਆਂ ਮੱਖਣਦੀਨ, ਮਸ਼ਕੀਨ, ਆਸਿਫ ਖਾਨ ਤੇ ਇਸ਼ਤਿਆਕ ਨਾਲ ਮਿਲ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਸ ਦੌਰਾਨ ਮੁਲਜ਼ਮ ਵੱਲੋਂ ਪੀੜਤ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ।


author

Mandeep Singh

Content Editor

Related News