ਸ਼ੱਕੀ ਹਾਲਾਤ ''ਚ ਬੇਸਹਾਰਾ ਬਜ਼ੁਰਗ ਔਰਤ ਦੀ ਮੌਤ
Monday, Aug 14, 2017 - 03:20 AM (IST)
ਬਠਿੰਡਾ, (ਪਾਇਲ)- ਰੇਲਵੇ ਸਟੇਸ਼ਨ 'ਤੇ ਸ਼ੱਕੀ ਹਾਲਾਤ ਵਿਚ ਇਕ ਬੇਸਹਾਰਾ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 'ਤੇ ਇਕ ਬਜ਼ੁਰਗ ਔਰਤ ਦੀ ਲਾਸ਼ ਬਰਾਮਦ ਹੋਈ। ਸੂਚਨਾ ਮਿਲਦੇ ਹੀ ਥਾਣਾ ਜੀ. ਆਰ. ਪੀ. ਦੇ ਹੌਲਦਾਰ ਸੁਦਾਗਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ।
ਪੁਲਸ ਤਫਤੀਸ਼ ਦੌਰਾਨ ਮ੍ਰਿਤਕਾ ਦੇ ਕੋਲ ਸਿਰਫ ਫਟੇ ਕੱਪੜਿਆਂ ਦੀ ਗੱਠੜੀ ਤੋਂ ਇਲਾਵਾ ਕੁਝ ਬਰਾਮਦ ਨਹੀਂ ਹੋਇਆ। ਮ੍ਰਿਤਕਾ ਦੀ ਸ਼ਨਾਖਤ ਨਹੀਂ ਹੋ ਸਕੀ ਅਤੇ ਹਾਲਤ ਤੋਂ ਬਜ਼ੁਰਗ ਭਿਖਾਰਨ ਪ੍ਰਤੀਤ ਹੁੰਦੀ ਸੀ। ਪੁਲਸ ਨੇ ਜ਼ਰੂਰੀ ਜਾਣਕਾਰੀ ਦੇ ਬਾਅਦ ਸਹਾਰਾ ਜਨਸੇਵਾ ਦੀ ਮਦਦ ਨਾਲ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਸੁਰੱਖਿਅਤ ਰੱਖਵਾ ਦਿੱਤੀ। ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ।
