ਖੁਦ ਨੂੰ ਗੋਲ਼ੀ ਮਾਰਨ ਵਾਲੇ ਲੁਧਿਆਣਾ ਦੇ ਮਸ਼ਹੂਰ ਜਿੰਮ ਦੇ ਮਾਲਕ ਦੀ ਮੌਤ, ਸਦਮੇ ’ਚ ਜਿਗਰੀ ਯਾਰ ਵੀ ਤੋੜ ਗਿਆ ਦਮ
Wednesday, Sep 14, 2022 - 06:33 PM (IST)
ਲੁਧਿਆਣਾ (ਰਾਜ) : ਸੰਧੂ ਨਗਰ ’ਚ ਸਥਿਤ ਜਿੰਮ ਮਾਲਕ ਹਨੀ ਮਲਹੋਤਰਾ ਨੇ ਸ਼ੱਕੀ ਹਾਲਾਤ ’ਚ ਖੁਦ ਨੂੰ ਗੋਲੀ ਮਾਰ ਲਈ ਸੀ। ਡੀ. ਐੱਮ. ਸੀ. ਹਸਪਤਾਲ ’ਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਲਾਸ਼ ਕਬਜ਼ੇ ’ਚ ਲੈ ਕੇ ਥਾਣਾ ਹੈਬੋਵਾਲ ਦੀ ਪੁਲਸ ਨੇ ਸਿਵਲ ਹਸਪਤਾਲ ਪਹੁੰਚਾਈ, ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ। ਪੁਲਸ ਵਲੋਂ ਇਸ ਮਾਮਲੇ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ। ਉਧਰ, ਜਿਮ ਮਾਲਕ ਹਨੀ ਦੇ ਦੋਸਤ ਨੂੰ ਉਸ ਦੀ ਮੌਤ ਦੀ ਖ਼ਬਰ ਪਤਾ ਲੱਗੀ ਤਾਂ ਉਸ ਤੋਂ ਗਮ ਬਰਦਾਸ਼ਤ ਨਹੀਂ ਹੋਇਆ ਅਤੇ ਉਸ ਨੂੰ ਵੀ ਅਟੈਕ ਹੋ ਗਿਆ ਅਤੇ ਉਸ ਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬਾਹਰ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਕੀਤਾ ਵਿਅਕਤੀ ਦਾ ਕਤਲ
ਇੱਥੇ ਦੱਸ ਦੇਈਏ ਕਿ ਸਿਵਲ ਸਿਟੀ ’ਚ ਐੱਚ-21 ਨਾਂ ਨਾਲ ਜਿੰਮ ਹੈ। ਹਨੀ ਮਲਹੋਤਰਾ ਜਿੰਮ ਦਾ ਮਾਲਕ ਸੀ। ਐਤਵਾਰ ਦੇਰ ਰਾਤ ਨੂੰ ਉਹ ਜਿੰਮ ਵਿਚ ਸੀ। 11 ਵਜੇ ਤੱਕ ਉਸ ਦੇ ਦੋਸਤ ਨਾਲ ਹੀ ਸਨ। ਉਸ ਨੇ ਆਪਣੇ ਦੋਸਤਾਂ ਨਾਲ ਸ਼ਰਾਬ ਵਗੈਰਾ ਪੀਤੀ ਸੀ ਅਤੇ ਉਹ ਚਲੇ ਗਏ ਸਨ। ਪਿੱਛੋਂ ਹਨੀ ਜਿੰਮ ’ਚ ਇਕੱਲਾ ਹੀ ਸੀ। ਇਸ ਦੌਰਾਨ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲ਼ੀ ਮਾਰ ਲਈ ਸੀ। ਜਦੋਂ ਆਂਢ-ਗੁਆਂਢ ਨੂੰ ਇਸ ਘਟਨਾ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਉਸ ਦੇ ਪਰਿਵਾਰ ਨੂੰ ਦੱਸਿਆ ਅਤੇ ਹਨੀ ਨੂੰ ਗੱਡੀ ’ਚ ਡੀ. ਐੱਮ. ਸੀ. ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਧਰ ਪੁਲਸ ਨੇ ਇਸ ਘਟਨਾ ਸਬੰਧੀ ਧਾਰਾ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਨੌਜਵਾਨ ਨੂੰ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼, ਪੁੱਤ ਨੂੰ ਦੇਖ ਪਿਓ ਦੀਆਂ ਨਿਕਲ ਗਈਆਂ ਧਾਹਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।