ਬੋਰਡ ਪ੍ਰੀਖਿਆਵਾਂ ’ਚ ਮੈਰਿਟ ਸਥਾਨ ਪ੍ਰਾਪਤ ਕਰਨ ਵਾਲੇ 225 ਵਿਦਿਆਰਥੀਆਂ ਨੂੰ ਸਨਮਾਨਿਤ ਕਰਨਗੇ ਰਾਜਪਾਲ

Thursday, Jul 11, 2024 - 12:50 PM (IST)

ਲੁਧਿਆਣਾ (ਵਿੱਕੀ)- ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸੈਸ਼ਨ 2023-24 ਦੀ ਬੋਰਡ ਪ੍ਰੀਖਿਆ ’ਚ ਮੈਰਿਟ ਵਿਚ ਆਏ 8ਵੀਂ ਕਲਾਸ ਦੇ ਪਹਿਲੇ 150 ਅਤੇ 10ਵੀਂ ਕਲਾਸ ਦੇ ਪਹਿਲੇ 75 ਹੋਣਹਾਰ ਵਿਦਿਆਰਥੀਆਂ ਨੂੰ 16 ਜੁਲਾਈ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਰਾਜ ਭਵਨ ਚੰਡੀਗੜ੍ਹ ’ਚ ਸਨਮਾਨਿਤ ਕੀਤਾ ਜਾਵੇਗਾ। ਇਸ ਕੰਮ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਲਈ ਡਾਇਰੈਕਟਰ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਸਾਰੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨੋਡਲ ਅਧਿਕਾਰੀ ਸਬੰਧਤ ਸਕੂਲਾਂ ਦੇ ਪ੍ਰਮੁੱਖਾਂ ਦੀ ਸਹਾਇਤਾ ਨਾਲ ਵਿਭਾਗ ਵੱਲੋਂ ਜਾਰੀ ਲਿਸਟ ਅਨੁਸਾਰ ਵਿਦਿਆਰਥੀਆਂ ਨੂੰ ਪੰਜਾਬ ਰਾਜ ਭਵਨ ’ਚ ਲੈ ਕੇ ਜਾਣਗੇ ਅਤੇ ਵਾਪਸ ਲੈ ਕੇ ਜਾਣ ਆਉਣ ਦਾ ਪ੍ਰਬੰਧ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਹੁਣ ਸਿਰਫ਼ ਨੰਬਰਾਂ ਤੇ ਗ੍ਰੇਡ ਦੇ ਅਧਾਰ 'ਤੇ ਨਹੀਂ ਹੋਵੇਗਾ ਵਿਦਿਆਰਥੀ ਦਾ ਮੁਲਾਂਕਣ! ਸਕੂਲਾਂ 'ਚ ਹੋਣ ਜਾ ਰਿਹੈ ਇਹ ਬਦਲਾਅ

ਵਿਦਿਆਰਥੀਆਂ ਦੇ ਆਉਣ-ਜਾਣ ਦਾ ਖਰਚਾ ਸਕੂਲ ਦੇ ਅਮਾਲਾਮੇਟਡ ਫੰਡ ’ਚੋਂ ਕੀਤਾ ਜਾ ਸਕਦਾ ਹੈ। ਵਿਦਿਆਰਥੀ ਆਪਣੇ ਸਕੂਲ ਦੀ ਵਰਦੀ ਅਤੇ ਪਛਾਣ ਪੱਤਰ ਦੇ ਨਾਲ ਸਮਾਗਮ ’ਚ ਸ਼ਾਮਲ ਹੋਣਗੇ। ਸਮਾਗਮ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਰਾਜ ਭਵਨ ’ਚ ਲੈ ਕੇ ਆਉਣ ਲਈ ਨੋਡਲ ਅਧਿਕਾਰੀ ਆਪਣੇ ਜ਼ਿਲੇ ’ਚ ਨੇੜੇ ਦੇ ਸਕੂਲਾਂ ਨੂੰ ਕਲੱਬ ਕਰਦੇ ਹੋਏ ਪੁਰਸ਼ ਅਤੇ ਮਹਿਲਾ ਜ਼ਿੰਮੇਦਾਰ ਅਧਿਆਪਕਾਂ ਦੀ ਡਿਊਟੀ ਲਗਾਈ ਜਾਵੇਗੀ। ਇਹ ਅਧਿਆਪਕ ਆਪਣੀ ਸਕੂਲ ਆਈ. ਡੀ. ਸਮੇਤ ਸਮਾਗਮ ’ਚ ਸ਼ਾਮਲ ਹੋਣਗੇ। ਇਨ੍ਹਾਂ ਵੱਲੋਂ ਅਧਿਆਪਕਾਂ ਦੀ ਸੂਚੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਵਿਭਾਗ ਦੀ ਈ-ਮੇਲ ਆਈ. ਡੀ. ’ਤੇ ਭੇਜੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਸਿਆਸੀ ਆਗੂ ਪਿੱਛੇ ਦਾਤ ਲੈ ਕੇ ਥਾਣੇ 'ਚ ਜਾ ਵੜਿਆ ਵਿਅਕਤੀ, ਪੈ ਗਈਆਂ ਭਾਜੜਾਂ

ਵਿਦਿਆਰਥੀਆਂ ਨਾਲ ਮਹਿਲਾ ਅਧਿਆਪਕ ਦਾ ਹੋਣਾ ਜ਼ਰੂਰੀ ਹੈ। ਵਿਦਿਆਰਥੀ ਆਪਣੇ ਅਧਿਆਪਕਾਂ ਦੇ ਨਾਲ 16 ਜੁਲਾਈ ਨੂੰ ਸਵੇਰੇ 10.30 ਵਜੇ ਗੇਟ ਨੰ. 2 ਗੁਰੂ ਨਾਨਕ ਦੇਵ ਆਡੀਟੋਰੀਅਮ, ਪੰਜਾਬ ਰਾਜ ਭਵਨ ਸੈਕਟਰ-6 ਚੰਡੀਗੜ੍ਹ ’ਚ ਪੁੱਜਣਗੇ। ਗੁਰੂ ਨਾਨਕਦੇਵ ਆਡੀਟੋਰੀਅਮ ’ਚ ਸੀਮਿਤ ਸੀਟਾਂ ਹੋਣ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਮਾਗਮ ’ਚ ਸ਼ਾਮਲ ਨਹੀਂ ਕੀਤਾ ਜਾ ਰਿਹਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News