ਸਿਰਫਿਰੇ ਆਸ਼ਿਕ ਤੋਂ ਦੁਖੀ ਹੋ ਕੁੜੀ ਨੇ ਨਿਗਲਿਆ ਜ਼ਹਿਰ

Tuesday, Oct 12, 2021 - 06:32 PM (IST)

ਸਿਰਫਿਰੇ ਆਸ਼ਿਕ ਤੋਂ ਦੁਖੀ ਹੋ ਕੁੜੀ ਨੇ ਨਿਗਲਿਆ ਜ਼ਹਿਰ

ਅੱਪਰਾ (ਸੋਨੂੰ)-ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਅੱਪਰਾ ਵਿਖੇ ਇਕ ਕੁੜੀ ਨੇ ਸਿਰਫਿਰੇ ਆਸ਼ਿਕ ਤੋਂ ਤੰਗ ਆ ਕੇ ਜ਼ਹਿਰ ਨਿਗਲ ਲਿਆ, ਜਿਸ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਪਰਾ ’ਚ ਬੁਟੀਕ ਦਾ ਕੰਮ ਕਰਨ ਵਾਲੀ 24 ਸਾਲਾ ਕੁੜੀ ਨੇ ਇਕ ਮੁੰਡੇ ਤੋਂ ਦੁਖੀ ਹੋ ਕੇ ਜ਼ਹਿਰ ਨਿਗਲ ਲਿਆ, ਜਿਸ ਦਾ ਨਾਂ ਗੋਲਡੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਗੋਲਡੀ ਹਰ ਰੋਜ਼ ਉਸ ਦੀ ਬੁਟੀਕ ’ਤੇ ਆ ਜਾਂਦਾ ਸੀ ਅਤੇ ਕਦੀ ਰਸਤੇ ’ਚ ਰੋਕ ਕੇ ਦੋਸਤੀ ਕਰਨ ਲਈ ਮਜਬੂਰ ਕਰਦਾ ਸੀ। ਕੁੜੀ ਵੱਲੋਂ ਮਨ੍ਹਾ ਕਰਨ ’ਤੇ ਉਹ ਗ਼ਲਤ ਹਰਕਤਾਂ ਵੀ ਕਰਨ ਲੱਗ ਪਿਆ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰ ਨਿਗਲ ਲਿਆ।

PunjabKesari

ਪੀੜਤਾ ਚਾਰ ਭੈਣਾਂ ’ਚ ਸਭ ਤੋਂ ਵੱਡੀ ਸੀ। ਉਸ ਦਾ ਪਿਤਾ ਬੀਮਾਰ ਰਹਿੰਦਾ ਸੀ ਤਾਂ ਉਸ ਨੇ ਦਸਵੀਂ ਤੋਂ ਬਾਅਦ ਸਿਲਾਈ-ਕਢਾਈ ਸਿੱਖ ਕੇ ਬੁਟੀਕ ਖੋਲ੍ਹਿਆ, ਜਿਸ ਤੋਂ ਬਾਅਦ ਉਸ ਦੇ ਹੀ ਪਿੰਡ ਦਾ ਰਹਿਣ ਵਾਲਾ ਮੁੰਡਾ ਗੋਲਡੀ, ਉਸ ਨੂੰ ਰੋਜ਼ ਦੋਸਤੀ ਕਰਨ ਲਈ ਪ੍ਰੇਸ਼ਾਨ ਕਰਨ ਲੱਗ ਪਿਆ ਅਤੇ ਉਸ ਦਾ ਦੋਸਤ ਰਿੱਕੀ ਵੀ ਬੁਟੀਕ ’ਤੇ ਆ ਕੇ ਉਸ ਨੂੰ ਦੋਸਤੀ ਲਈ ਮਜਬੂਰ ਕਰਦਾ ਸੀ। ਕੁੜੀ ਵੱਲੋਂ ਇਨਕਾਰ ਕਰਨ ’ਤੇ ਗੋਲਡੀ ਬੁਟੀਕ ’ਚ ਆ ਕੇ ਗ਼ਲਤ ਹਰਕਤਾਂ ਵੀ ਕਰਨ ਲੱਗ ਪਿਆ ਅਤੇ ਉਸ ਨੂੰ ਧਮਕਾਉਣ ਲੱਗ ਪਿਆ, ਜਿਸ ਤੋਂ ਪ੍ਰੇਸ਼ਾਨ ਹੋ ਕੇ ਕੁੜੀ ਨੇ ਜ਼ਹਿਰ ਨਿਗਲ ਲਿਆ।

ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਗਏ, ਜਿਥੋਂ ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਪਰ ਉਸ ਨੇ ਰਸਤੇ ’ਚ ਦਮ ਤੋੜ ਦਿੱਤਾ। ਥਾਣਾ ਇੰਚਾਰਜ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਦੋਸ਼ੀ ਗੋਲਡੀ ਅਤੇ ਰਿੱਕੀ ਖ਼ਿਲਾਫ਼ ਕੁੜੀ ਨੂੰ ਤੰਗ ਤੇ ਜਬਰਨ ਸਬੰਧ ਬਣਾਉਣ ਅਤੇ ਆਤਮ-ਹੱਤਿਆ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Manoj

Content Editor

Related News