ਜਲੰਧਰ ''ਚ ਕੁੜੀ ਨੇ ਵਿਖਾਈ ਬਹਾਦਰੀ, ਮੋਬਾਇਲ ਖੋਹ ਕੇ ਭੱਜੇ 3 ਲੁਟੇਰਿਆਂ ''ਚੋਂ ਇਕ ਨੂੰ ਇੰਝ ਕੀਤਾ ਕਾਬੂ

Saturday, Dec 10, 2022 - 12:50 PM (IST)

ਜਲੰਧਰ ''ਚ ਕੁੜੀ ਨੇ ਵਿਖਾਈ ਬਹਾਦਰੀ, ਮੋਬਾਇਲ ਖੋਹ ਕੇ ਭੱਜੇ 3 ਲੁਟੇਰਿਆਂ ''ਚੋਂ ਇਕ ਨੂੰ ਇੰਝ ਕੀਤਾ ਕਾਬੂ

ਜਲੰਧਰ (ਵਰੁਣ)–ਜਲੰਧਰ ਦੀ ਹਿਨਾ ਨੇ 3 ਲੁਟੇਰਿਆਂ ਨੂੰ ਧੂੜ ਚਟਾਉਂਦਿਆਂ ਬਿਨਾਂ ਕਿਸੇ ਡਰ ਦੇ ਕਾਫ਼ੀ ਦੇਰ ਤੱਕ ਉਨ੍ਹਾਂ ਦਾ ਪਿੱਛਾ ਕਰਕੇ ਇਕ ਲੁਟੇਰੇ ਨੂੰ ਫੜਵਾ ਦਿੱਤਾ। ਲੁਟੇਰਿਆਂ ਵੱਲੋਂ ਖੋਹਿਆ ਹਿਨਾ ਦਾ ਮੋਬਾਇਲ ਵੀ ਬਰਾਮਦ ਹੋ ਗਿਆ ਹੈ, ਜਦਕਿ ਲੁਟੇਰੇ ਕੋਲੋਂ ਤੇਜ਼ਧਾਰ ਹਥਿਆਰ ਵੀ ਮਿਲੇ ਹਨ, ਹਾਲਾਂਕਿ 2 ਲੁਟੇਰੇ ਭੀੜ ਵਿਚੋਂ ਨਿਕਲ ਕੇ ਫ਼ਰਾਰ ਹੋ ਗਏ। ਭੀੜ ਨੇ ਕਾਬੂ ਲੁਟੇਰੇ ਦੀ ਜੰਮ ਕੇ ਛਿਤਰ-ਪਰੇਡ ਕੀਤੀ, ਜਿਸ ਤੋਂ ਬਾਅਦ ਪੀ. ਸੀ. ਆਰ. ਟੀਮ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਥਾਣਾ ਨੰਬਰ 7 ਦੀ ਪੁਲਸ ਨੂੰ ਸੂਚਨਾ ਦਿੱਤੀ।

PunjabKesari

ਹਿਨਾ ਨੇ ਦੱਸਿਆ ਕਿ ਲਗਭਗ 9 ਵਜੇ ਉਹ ਅਰਬਨ ਅਸਟੇਟ ਫੇਜ਼-1 ਤੋਂ ਘਰ ਵਾਪਸ ਜਾ ਰਹੀ ਸੀ। ਰਸਤੇ ਵਿਚ ਉਸ ਦਾ ਪਿੱਛਾ ਕਰਕੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਮੋਬਾਇਲ ਖੋਹ ਲਿਆ ਅਤੇ ਮੋਟਰਸਾਈਕਲ ਭਜਾ ਲਿਆ। ਉਹ ਇਕੱਲੀ ਸੀ ਪਰ ਬਿਨਾਂ ਕਿਸੇ ਡਰ ਤੋਂ ਉਸ ਨੇ ਲੁਟੇਰਿਆਂ ਦੇ ਮੋਟਰਸਾਈਕਲ ਦਾ ਐਕਟਿਵਾ ’ਤੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਹਿਨਾ ਨੇ ਜਿਉਂ ਹੀ ਜੋਤੀ ਨਗਰ ਰੋਡ ਤੋਂ ਪੀ. ਪੀ. ਆਰ. ਮਾਰਕੀਟ ਵੱਲ ਜਾਂਦੀ ਸੜਕ ’ਤੇ ਟਰੈਫਿਕ ਵੇਖਿਆ ਤਾਂ ਉਸ ਨੇ ਐਕਟਿਵਾ ਦੀ ਸਪੀਡ ਵਧਾ ਕੇ ਲੁਟੇਰਿਆਂ ਦੇ ਮੋਟਰਸਾਈਕਲ ’ਚ ਟੱਕਰ ਮਾਰ ਕੇ ਉਨ੍ਹਾਂ ਨੂੰ ਸੁੱਟ ਦਿੱਤਾ। ਤਿੰਨਾਂ ਲੁਟੇਰਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਹਿਨਾ ਨੇ ਪਿੱਛੇ ਬੈਠੇ ਲੁਟੇਰੇ ਦਾ ਕਾਲਰ ਇੰਨੀ ਮਜ਼ਬੂਤੀ ਨਾਲ ਫੜਿਆ ਕਿ ਉਹ ਭੱਜ ਨਹੀਂ ਸਕਿਆ। ਹਿਨਾ ਨੇ ਰੌਲਾ ਪਾਇਆ ਤਾਂ ਰਾਹਗੀਰ ਵੀ ਇਕੱਠੇ ਹੋ ਗਏ ਅਤੇ ਲੁਟੇਰੇ ਨੂੰ ਭੱਜਣ ਨਹੀਂ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ 'ਤੇ DGP ਗੌਰਵ ਯਾਦਵ ਦਾ ਵੱਡਾ ਬਿਆਨ, ਨਸ਼ਾ ਸਮੱਗਲਰਾਂ ਸਬੰਧੀ ਆਖੀ ਇਹ ਗੱਲ

PunjabKesari

ਇਸ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਦਿੱਤੀ ਗਈ, ਜਿਸ ਤੋਂ ਬਾਅਦ ਪੀ. ਸੀ. ਆਰ. ਟੀਮ ਸਿਰਫ਼ 2-3 ਮਿੰਟ ’ਚ ਮੌਕੇ ’ਤੇ ਪਹੁੰਚ ਗਈ। ਜਿਸ ਸਮੇਂ ਪੀ. ਸੀ. ਆਰ. ਟੀਮ ਪਹੁੰਚੀ, ਉਦੋਂ ਭੀੜ ਲੁਟੇਰੇ ਦੀ ਛਿੱਤਰ-ਪਰੇਡ ਕਰ ਰਹੀ ਸੀ। ਪੀ. ਸੀ. ਆਰ. ਟੀਮ ਨੇ ਭੀੜ ਵਿਚੋਂ ਕੱਢ ਕੇ ਲੁਟੇਰੇ ਨੂੰ ਸਾਈਡ ’ਤੇ ਕੀਤਾ ਅਤੇ ਉਸ ਕੋਲੋਂ ਖੋਹਿਆ ਮੋਬਾਇਲ ਬਰਾਮਦ ਕਰ ਲਿਆ। ਉਸ ਕੋਲੋਂ ਤੇਜ਼ਧਾਰ ਹਥਿਆਰ ਵੀ ਮਿਲੇ ਹਨ। ਇਸ ਦੀ ਸੂਚਨਾ ਥਾਣਾ ਨੰਬਰ 7 ਵਿਚ ਦਿੱਤੀ ਗਈ ਤਾਂ ਏ. ਐੱਸ. ਆਈ. ਵਿਨੇ ਕੁਮਾਰ ਮੌਕੇ ’ਤੇ ਪੁੱਜੇ ਅਤੇ ਲੁਟੇਰੇ ਨੂੰ ਥਾਣੇ ਲੈ ਗਏ। ਦੇਰ ਰਾਤ ਹਿਨਾ ਦੇ ਬਿਆਨਾਂ ’ਤੇ ਕਾਰਵਾਈ ਜਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਕਾਬੂ ਲੁਟੇਰਾ ਜਮਸ਼ੇਰ ਸਾਈਡ ਦਾ ਹੈ, ਜਦਕਿ ਉਹ ਆਪਣੇ ਸਾਥੀਆਂ ਬਾਰੇ ਕੁਝ ਵੀ ਨਹੀਂ ਦੱਸ ਰਿਹਾ ਸੀ। ਹਿਨਾ ਦੀ ਇਸ ਦਲੇਰੀ ਦੀ ਮੌਕੇ ’ਤੇ ਖੜ੍ਹਾ ਹਰ ਸ਼ਖਸ ਦਾਦ ਦੇ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ 'ਤੇ DGP ਗੌਰਵ ਯਾਦਵ ਦਾ ਵੱਡਾ ਬਿਆਨ, ਨਸ਼ਾ ਸਮੱਗਲਰਾਂ ਸਬੰਧੀ ਆਖੀ ਇਹ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News