ਵਿਆਹ ਕਰਵਾਉਣ ਦੀ ਨੀਅਤ ਨਾਲ ਲੜਕੀ ਨੂੰ ਭਜਾਇਆ, ਮਾਮਲਾ ਦਰਜ

07/20/2017 2:46:28 AM

ਤਰਨਤਾਰਨ, (ਰਾਜੂ)-  ਥਾਣਾ ਝਬਾਲ ਦੀ ਪੁਲਸ ਨੇ ਵਿਆਹ ਕਰਵਾਉਣ ਦੀ ਨੀਅਤ ਨਾਲ ਲੜਕੀ ਨੂੰ ਭਜਾਉਣ ਦੇ ਦੋਸ਼ 'ਚ ਇਕ ਲੜਕੇ ਖਿਲਾਫ ਮਾਮਲਾ ਦਰਜ ਕੀਤਾ ਹੈ।  ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪਿੰਡ ਪੰਜਵੜ੍ਹ ਕਲਾਂ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਧੀ ਜੋ ਨਾਬਾਲਿਗ ਹੈ, ਉਸ ਨੂੰ ਲਵਪ੍ਰੀਤ ਸਿੰਘ ਉਰਫ ਲੱਡੁ ਪੁੱਤਰ ਦੇਬੂ ਵਾਸੀ ਵੰਜਵੜ੍ਹ ਪ੍ਰੇਸ਼ਾਨ ਕਰਦਾ ਸੀ ਅਤੇ ਵਿਆਹ ਕਰਵਾਉਣ ਲਈ ਮਜਬੂਰ ਕਰਦਾ ਸੀ। ਲੜਕੀ ਵੱਲੋਂ ਆਪਣੇ ਘਰ ਦੱਸਣ 'ਤੇ ਉਸ ਵੱਲੋਂ ਲੜਕੇ ਦੇ ਘਰ ਉਲਾਂਭਾ ਵੀ ਦਿੱਤਾ ਗਿਆ ਪਰ ਲੜਕਾ ਨਹੀਂ ਹਟਿਆ ਅਤੇ ਉਨ੍ਹਾਂ ਦੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਿਧਰੇ ਭਜਾ ਕੇ ਲੈ ਗਿਆ।  ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਲਵਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News