ਦਰਦਨਾਕ ਹਾਦਸਾ : ਰੇਲ ਗੱਡੀ ’ਚੋਂ ਡਿੱਗ ਕੇ ਲੜਕੀ ਦੀ ਮੌਤ

Thursday, Feb 09, 2023 - 12:43 AM (IST)

ਦਰਦਨਾਕ ਹਾਦਸਾ : ਰੇਲ ਗੱਡੀ ’ਚੋਂ ਡਿੱਗ ਕੇ ਲੜਕੀ ਦੀ ਮੌਤ

ਗਿੱਦੜਬਾਹਾ (ਜ.ਬ.) : ਗਿੱਦੜਬਾਹਾ-ਬਠਿੰਡਾ ਰੇਲ ਸੈਕਸ਼ਨ ’ਤੇ ਸਥਿਤ ਪਿੰਡ ਬੱਲੂਆਣਾ ਨੇੜੇ ਇਕ ਲੜਕੀ ਦੀ ਰੇਲ ਗੱਡੀ 'ਚੋਂ ਡਿੱਗਣ ਕਾਰਨ ਮੌਤ ਹੋ ਗਈ। ਰੇਲਵੇ ਦੇ ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਸ੍ਰੀ-ਗੰਗਾਨਗਰ ਤੋਂ ਰਿਵਾੜੀ ਜਾ ਰਹੀ ਗੱਡੀ 'ਚੋਂ ਇਕ ਲੜਕੀ ਅਚਾਨਕ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਲੜਕੀ ਦੀ ਉਮਰ ਕਰੀਬ 19-20 ਸਾਲ ਹੈ, ਜਦੋਂਕਿ ਲੜਕੀ ਦੇ ਜੇਬ 'ਚੋਂ ਅਜਿਹਾ ਕੋਈ ਕਾਗਜ਼ ਨਹੀਂ ਮਿਲਿਆ ਜਿਸ ਤੋਂ ਉਸ ਦੀ ਪਛਾਣ ਹੋ ਸਕੇ। ਫਿਲਹਾਲ ਲਾਸ਼ ਨੂੰ ਸ਼ਨਾਖਤ ਲਈ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Mandeep Singh

Content Editor

Related News