ਮਾਨਸਾ ਤੋਂ ਤੈਅ ਹੋਵੇਗਾ ਪੰਜਾਬ ਦੀ ਸਿਆਸਤ ਦਾ ਭਵਿੱਖ

Tuesday, May 31, 2022 - 02:05 PM (IST)

ਮਾਨਸਾ ਤੋਂ ਤੈਅ ਹੋਵੇਗਾ ਪੰਜਾਬ ਦੀ ਸਿਆਸਤ ਦਾ ਭਵਿੱਖ

ਜਲੰਧਰ(ਵਿਸ਼ੇਸ਼): ਪੰਜਾਬ 'ਚ ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਅਤੇ ਸੂਬੇ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਬੀਤੇ ਦਿਨੀਂ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫ਼ਤਾਰੀ ਅਤੇ ਗਾਇਕ ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਦਾ ਐਤਵਾਰ ਨੂੰ ਹੋਏ ਕਤਲ ਤੋਂ ਬਾਅਦ ਪੰਜਾਬ 'ਚ ਸਿਆਸਤ ਦੀ ਸੁਈ ਮਾਨਸਾ ਦੇ ਆਲੇ-ਦੁਆਲੇ ਘੁੰਮਣੀ ਸ਼ੁਰੂ ਹੋ ਗਈ ਹੈ। ਸਿੱਧੂ ਮੂਸੇਵਾਲਾ ਦਾ ਕਤਲ ਉਸ ਵੇਲੇ ਹੋਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਮੂਸੇਵਾਲਾ ਸਮੇਤ ਪੰਜਾਬ ਦੀਆਂ ਵੱਖ-ਵੱਖ ਸਿਆਸੀ, ਸਮਾਜਿਕ ਸ਼ਖਸੀਅਤਾਂ ਤੋਂ ਵੀ. ਆਈ. ਪੀਜ਼ ਦੀ ਸੁਰੱਖਿਆ ਚ ਕਟੌਤੀ ਕੀਤੀ ਗਈ ਹੈ। 2 ਮਹੀਨੇ ਪਹਿਲਾਂ ਹੀ ਸੱਤਾ 'ਚ ਆਈ ਭਗਵੰਤ ਮਾਨ ਦੀ ਸਰਕਾਰ ਦੀ ਆਲੋਚਨਾ ਹੋਣ ਲੱਗੀ ਹੈ ਅਤੇ ਪੰਜਾਬ 'ਚ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਜਾਣ ਲੱਗੇ ਹਨ। 

ਇਹ ਵੀ ਪੜ੍ਹੋ- ਆਖਰੀ ਵਾਰ ਮਾਂ ਨੇ ਵਾਹੇ ਸਿੱਧੂ ਦੇ ਵਾਲ ਤੇ ਪਿਓ ਨੇ ਬੰਨ੍ਹੀ ਪੱਗ (ਵੀਡੀਓ)

ਵਰਣਨਯੋਗ ਹੈ ਕਿ ਮਾਨਸਾ ਮਾਲਵਾ ਬੈਲਟ ਦਾ ਹਿੱਸਾ ਹੈ ਅਤੇ ਮਾਲਵਾ ਬੈਲਟ ਦਾ ਪੰਜਾਬ ਦੀ ਸੱਤਾ ਤੇ ਹਮੇਸ਼ਾ ਦਬਦਬਾ ਰਿਹਾ ਹੈ। 2014 ਦੀਆਂ ਚੋਣਾਂ ਵਿਚ ਨਸ਼ਿਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਦੀਆਂ 4 ਸੀਟਾਂ ਜਿੱਤ ਕੇ ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆ ਦਿੱਤਾ ਸੀ। ਜਦਕਿ ਹੁਣ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮਾਲਵਾ ਬੈਲਟ 'ਚ ਨਸ਼ਾ ਤਾਂ ਰੁਕਿਆ ਨਹੀਂ, ਉੱਪਰੋਂ ਕਤਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਪੰਜਾਬ 'ਚ ਅੱਤਵਾਦ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਤ ਕੀਤੇ ਜਾਣ ਦੀ ਲੋੜ 

ਪੰਜਾਬ ਨੇ ਲੰਮੇ ਸਮੇਂ ਤੱਕ ਅੱਤਵਾਦ ਦਾ ਡੰਗ ਝੱਲਿਆ ਹੈ । ਕਈ ਬਲੀਦਾਨਾਂ ਤੋਂ ਬਾਅਦ ਪੰਜਾਬ 'ਚ ਸ਼ਾਂਤੀ ਬਹਾਲ ਹੋਈ ਸੀ ਪਰ ਪਿਛਲੇ ਕੁੱਝ ਸਾਲਾਂ 'ਚ ਅੱਤਵਾਦ ਦਾ ਚਿਹਰਾ ਬਦਲ ਕੇ ਗੈਂਗਸਟਰਾਂ ਦੇ ਰੂਪ 'ਚ ਸਾਹਮਣੇ ਆਇਆ ਹੈ। ਹੁਣ ਜਦੋਂ 2 ਮਹੀਨੇ ਪਹਿਲਾਂ ਪੰਜਾਬ 'ਚ ਭਗਵੰਤ ਮਾਨ ਨੇ ਸੱਤਾ ਸੰਭਾਲੀ ਹੈ ਤਾਂ ਅਚਾਨਕ ਇਹ ਮਾਡਿਊਲ ਮੁੜ ਸਰਗਰਮ ਹੋ ਗਏ ਹਨ ਅਤੇ ਇਕ ਵਾਰ ਮੁੜ ਪੰਜਾਬ ਦੀ ਸ਼ਾਂਤੀ ਭੰਗ ਹੋਣੀ ਸ਼ੁਰੂ ਹੋ ਗਈ ਹੈ। ਹੁਣ ਤਕ ਪੰਜਾਬ 'ਚ ਜਿੰਨੇ ਵੀ ਮੁੱਖ ਮੰਤਰੀ ਬਣੇ ਹਨ, ਜ਼ਿਆਦਾਤਰ ਦਾ ਸਬੰਧ ਮਾਲਵਾ ਨਾਲ ਹੀ ਰਿਹਾ ਹੈ ਅਤੇ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਹੱਤਿਆਵਾਂ ਦਾ ਅਸਰ ਮਾਲਵੇ ਦੀ ਸਿਆਸਤ ਤੇ ਪੈਣਾ ਵੀ ਸੁਭਾਵਕ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਸਰੀਰ 'ਤੇ ਕਈ ਫੈਕਚਰ, ਐਮਰਜੈਂਸੀ ਦੇ ਬਾਹਰ ਵਧਾਈ ਗਈ ਸੁਰੱਖਿਆ

ਕਿੱਥੋਂ ਆ ਰਹੇ ਹਨ ਗੈਂਗਸਟਰਾਂ ਕੋਲ ਆਧੁਨਿਕ ਹਥਿਆਰ ?

ਪੁਲਸ ਪੜਤਾਲ 'ਚ ਸਿੱਧੂ ਮੁਸੇਵਾਲਾ ਦੀ ਹੱਤਿਆ 'ਚ ਏ . ਐੱਨ.-94 ਵੈਪਨ ਦੀ ਵਰਤੋਂ ਦੀ ਗੱਲ ਸਾਹਮਣੇ ਆਈ ਹੈ। ਪੰਜਾਬ 'ਚ ਗੈਂਗਵਾਰ ਦੀਆਂ ਘਟਨਾਵਾਂ ਵਿਚ ਪਹਿਲੀ ਵਾਰ ਏ.ਐੱਨ.-94 ਦੀ ਵਰਤੋਂ ਹੋਈ ਹੈ। ਇਸ ਹਥਿਆਰ ਦੇ ਰੂਸ ਵਿਚ ਬਣੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਲਗਭਗ 3 ਹਫਤੇ ਪਹਿਲਾਂ ਮੋਹਾਲੀ 'ਚ ਪੰਜਾਬ ਪੁਲਸ ਦੇ ਖੁਫੀਆ ਵਿੰਗ ਦੇ ਹੈੱਡਕੁਆਰਟਰ ਤੇ ਰਾਕੇਟ ਨਾਲ ਹਮਲਾ ਹੋਇਆ ਸੀ। ਪੜਤਾਲ ਦੌਰਾਨ ਖੁਫੀਆ ਵਿੰਗ ਦੇ ਹੈੱਡਕੁਆਰਟਰ 'ਤੇ ਹਮਲੇ ਵਿਚ ਆਰ. ਪੀ.ਜੀ.ਐੱਲ. (ਰਾਕੇਟ ਪ੍ਰੋਪੈਲਡ ਗੋਨੇਡ ਲਾਂਚਰ’ ਦੀ ਵਰਤੋਂ ਹੋਣ ਦੀ ਗੱਲ ਸਾਹਮਣੇ ਆਈ ਸੀ । ਇਸ ਤਰ੍ਹਾਂ ਹਥਿਆਰ ਵੀ ਰੂਸ 'ਚ ਬਣੇ ਹੋਣ ਦਾ ਪਤਾ ਲੱਗਾ ਸੀ।

ਮਈ ਮਹੀਨੇ ਦੇ 3 ਹਫ਼ਤਿਆਂ ਅੰਦਰ ਹੋਈਆਂ 2 ਵੱਡੀਆਂ ਘਟਨਾਵਾਂ ਵਿਚ ਰੂਸ ਵੱਲੋਂ ਤਿਆਰ ਹਥਿਆਰਾਂ ਦੀ  ਵਰਤੋਂ ਇਸ ਸਵਾਲ 'ਤੇ ਜ਼ੋਰ ਦੇ ਰਹੀ ਹੈ ਕਿ ਇਸ ਤਰ੍ਹਾਂ ਦੇ ਅਤਿ-ਆਧੁਨਿਕ ਹਥਿਆਰ ਗੈਂਗਸਟਰਾਂ ਕੋਲ ਪਹੁੰਚ ਕਿਵੇਂ ਰਹੇ ਹਨ?
ਕੀ ਅਫਗਾਨਿਸਤਾਨ ਤੋਂ ਆ ਰਹੇ ਹਨ ਅਤਿ-ਆਧੁਨਿਕ ਹਥਿਆਰ ?

ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦਾ ਵੱਡਾ ਫੇਲੀਅਰ, ਇਕ ਮਹੀਨੇ ਪਹਿਲਾਂ ਦਿੱਲੀ ਪੁਲਸ ਨੇ ਦਿੱਤੀ ਸੀ ਚਿਤਾਵਨੀ

ਪਿਛਲੇ ਸਾਲ ਅਫਗਾਨਿਸਤਾਨ ਤੇ ਕਬਜ਼ੇ ਲਈ ਤਾਲਿਬਾਨੀਆਂ ਵੱਲੋਂ ਕਾਫੀ ਅਤਿ-ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਕਬਜ਼ੇ ਤੋਂ ਬਾਅਦ ਸਰਕਾਰ ਚਲਾਉਣ ਲਈ ਢੰਗ ਦੀ ਲੋੜ ਮਹਿਸੂਸ ਹੋਈ ਤਾਂ ਤਾਲਿਬਾਨੀਆਂ ਵੱਲੋਂ ਭਾਰੀ ਮਾਤਰਾ 'ਚ ਅਤਿ-ਆਧੁਨਿਕ ਹਥਿਆਰ ਪਾਕਿਸਤਾਨ ਨੂੰ ਵੇਚੇ ਗਏ ।

ਸਵਾਲ ਇਹ ਉੱਠਦਾ ਹੈ ਕਿ ਜੇ ਤਾਲਿਬਾਨ ਨੇ ਅਜਿਹੇ ਹਥਿਆਰ ਵੇਚੇ ਹਨ ਤਾਂ ਇਹ ਹਥਿਆਰ ਪੰਜਾਬ ਦੇ ਗੈਂਗਸਟਰਾਂ ਤੱਕ ਕਿਵੇਂ ਪਹੁੰਚ ਰਹੇ ਹਨ ? ਕੀ ਪਾਕਿਸਤਾਨ 'ਚ ਬੈਠੇ ਖਾਲਿਸਤਾਨ ਸਮਰਥਕ ਇਨ੍ਹਾਂ ਹਥਿਆਰਾਂ ਦੀ ਸਪਲਾਈ ਗੈਂਗਸਟਰਾਂ ਨੂੰ ਹੱਤਿਆਵਾਂ ਲਈ ਕਰ ਰਹੇ ਹਨ ?

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News