ਧੁੰਦ ਦਾ ਕਹਿਰ ਜਾਰੀ, ਟ੍ਰੇਨਾਂ ਵੀ ਧੁੰਦ ਕਾਰਨ ਹੋਈਆਂ ਲੇਟ, ਅਥਾਰਟੀ ਨੇ ਜਾਰੀ ਕੀਤਾ ਹੁਕਮ

Monday, Jan 01, 2024 - 06:30 PM (IST)

ਧੁੰਦ ਦਾ ਕਹਿਰ ਜਾਰੀ, ਟ੍ਰੇਨਾਂ ਵੀ ਧੁੰਦ ਕਾਰਨ ਹੋਈਆਂ ਲੇਟ, ਅਥਾਰਟੀ ਨੇ ਜਾਰੀ ਕੀਤਾ ਹੁਕਮ

ਚੰਡੀਗੜ੍ਹ (ਲਲਨ) : ਸ਼ਹਿਰ ’ਚ ਲਗਾਤਾਰ ਤੀਜੇ ਦਿਨ ਵੀ ਧੁੰਦ ਦਾ ਕਹਿਰ ਜਾਰੀ ਹੈ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 24 ਉਡਾਣਾਂ ਰੱਦ ਰਹੀਆਂ। ਇਸ ਦੇ ਨਾਲ ਹੀ ਕਾਲਕਾ ਮੇਲ ਸਮੇਤ ਕਈ ਟ੍ਰੇਨਾਂ ਵੀ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਪਹੁੰਚੀਆਂ। ਜ਼ਿਕਰਯੋਗ ਹੈ ਕਿ ਅਥਾਰਟੀ ਵਲੋਂ ਮੁਰੰਮਤ ਕਾਰਨ ਮਹੀਨੇ ਦੇ ਪਹਿਲੇ ਅਤੇ ਆਖਰੀ ਐਤਵਾਰ ਸਵੇਰੇ 8.30 ਤੋਂ ਦੁਪਹਿਰ 1.30 ਵਜੇ ਤਕ ਰਨਵੇਅ ਬੰਦ ਰਹਿੰਦਾ ਹੈ। ਸਵੇਰੇ ਧੁੰਦ ਹੋਣ ਕਾਰ ਨ ਅਥਾਰਟੀ ਵਲੋਂ ਸੋਮਵਾਰ ਸਵੇਰੇ ਚਾਰ ਉਡਾਣਾਂ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਹਵਾਈ ਅੱਡੇ ਦੇ ਸੀ. ਈ. ਓ. ਰਾਕੇਸ਼ ਆਰ. ਰੰਜਨ ਨੇ ਕਿਹਾ ਕਿ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਉਡਾਣਾਂ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਸੋਮਵਾਰ ਏਅਰਲਾਈਨਜ਼ ਵਲੋਂ ਰੱਦ ਕੀਤੀਆਂ ਉਡਾਣਾਂ ਦੀ ਜਾਣਕਾਰੀ ਯਾਤਰੀਆਂ ਨੂੰ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪਹਿਲਾ ਬਿਆਨ ਆਇਆ ਸਾਹਮਣੇ

-5261 ਚੰਡੀਗੜ੍ਹ-ਮੁੰਬਈ
-867 ਚੰਡੀਗੜ੍ਹ-ਹੈਦਰਾਬਾਦ
-2277 ਚੰਡੀਗੜ੍ਹ-ਦਿੱਲੀ
-6634 ਚੰਡੀਗੜ੍ਹ-ਬੰਗਲੌਰ

PunjabKesari

ਐਤਵਾਰ ਇਹ ਉਡਾਣਾਂ ਰਹੀਆਂ ਰੱਦ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਈ ਉਡਾਣਾਂ ਰੱਦ ਰਹੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਵੇਰੇ ਅਤੇ ਸ਼ਾਮ ਨੂੰ ਨਿਰਧਾਰਤ ਸਨ।

-62177 ਦਿੱਲੀ
-65261 ਮੁੰਬਈ
-6 ਈ 867 ਹੈਦਰਾਬਾਦ
-6146 ਲਖਨਊ
-6971 ਚੇਨਈ
-66634 ਬੰਗਲੁਰੂ
-66394 ਅਹਿਮਦਾਬਾਦ
-6242 ਪੁਣੇ
-66638 ਬੰਗਲੁਰੂ
-66395 ਅਹਿਮਦਾਬਾਦ
-67413 ਜੈਪੁਰ
-6681 ਚੰਡੀਗੜ੍ਹ-ਪੁਣੇ

ਇਹ ਵੀ ਪੜ੍ਹੋ :  ਜਲੰਧਰ ’ਚ ਘਰ ਵਿਚੋਂ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ’ਚ ਸਨਸਨੀਖੇਜ਼ ਖ਼ੁਲਾਸਾ

ਇਹ ਟ੍ਰੇਨਾਂ ਨਿਰਧਾਰਤ ਸਮੇਂ ਤੋਂ ਰਹੀਆਂ ਲੇਟ
ਧੁੰਦ ਦਾ ਅਸਰ ਉਡਾਣਾਂ ’ਤੇ ਹੀ ਨਹੀਂ ਪੈ ਰਿਹਾ, ਸਗੋਂ ਰੇਲ ਗੱਡੀਆਂ ਵੀ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਨਿਰਧਾਰਤ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਪਹੁੰਚੀਆਂ। ਜਾਣਕਾਰੀ ਅਨੁਸਾਰ ਕਾਲਕਾ ਮੇਲ ਰੇਲਗੱਡੀ ਨੰਬਰ 12311, ਜੋ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਸਵੇਰੇ 1.35 ਵਜੇ ਪਹੁੰਚੀ, ਆਪਣੇ ਨਿਰਧਾਰਤ ਸਮੇਂ ਤੋਂ 5 ਘੰਟੇ 5 ਮਿੰਟ ਦੇਰੀ ਨਾਲ ਪਹੁੰਚੀ।

PunjabKesari

ਰੇਲਗੱਡੀ ਨੰਬਰ 12925 ਪੱਛਮੀ ਐਕਸਪ੍ਰੈੱਸ, ਜੋ ਦੁਪਹਿਰ 3.35 ਵਜੇ ਪਹੁੰਚੀ, ਨਿਰਧਾਰਤ ਸਮੇਂ ਤੋਂ 1 ਘੰਟਾ 15 ਮਿੰਟ ਦੇਰੀ ਨਾਲ ਰਹੀ। ਡਿਬਰੂਗੜ੍ਹ ਚੰਡੀਗੜ੍ਹ ਐਕਸਪ੍ਰੈੱਸ ਟ੍ਰੇਨ ਨੰਬਰ 15903 ਦੁਪਹਿਰ 1.20 ਵਜੇ ਪਹੁੰਚੀ, ਜੋ ਨਿਰਧਾਰਤ ਸਮੇਂ ਤੋਂ 1 ਘੰਟਾ 5 ਮਿੰਟ ਦੇਰੀ ਨਾਲ ਰਹੀ।

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News