ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਇਕ ਹੋਰ ਘਰ ’ਚ ਪਏ ਵੈਣ

02/01/2023 1:18:10 AM

ਝਬਾਲ (ਨਰਿੰਦਰ)-ਇਥੋਂ ਦੇ ਪਿੰਡ ਮੂਸੇ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਭੁਪਿੰਦਰ ਸਿੰਘ ਭਿੰਦੂ (30) ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿੰਡ ਵਿਚ ਸ਼ਰੇਆਮ ਵਿਕ ਰਹੇ ਚਿੱਟੇ ਕਾਰਨ ਨਸ਼ੇ ਦਾ ਆਦੀ ਹੋ ਗਿਆ। ਬੀਤੀ ਰਾਤ ਉਹ ਨਸ਼ੇ ਦੀ ਪੂਰਤੀ ਲਈ ਘਰੋਂ ਗਿਆ ਪਰ ਘਰ ਨਹੀਂ ਪਰਤਿਆ।

ਇਹ ਖ਼ਬਰ ਵੀ ਪੜ੍ਹੋ : 7 ਸਾਲ ਦੀ ਬੱਚੀ ਨੇ ਖੇਡ-ਖੇਡ ’ਚ ਸਾੜ੍ਹੀ ਨਾਲ ਲੈ ਲਿਆ ਫਾਹਾ

ਸਵੇਰ ਵੇਲੇ ਉਸ ਦੀ ਲਾਸ਼ ਪਿੰਡ ਦੇ ਪੁਰਾਣੇ ਜੰਝਘਰ ਵਿਚ ਪਈ ਹੋਈ ਮਿਲੀ। ਉਸ ਨੇ ਦੱਸਿਆ ਕਿ ਅਨੇਕਾਂ ਵਾਰ ਉਸ ਨੇ ਆਪਣੇ ਪੁੱਤ ਨੂੰ ਨਸ਼ੇ ਦੀ ਦਲਦਲ ’ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ’ਚ ਖੁੱਲ੍ਹੇਆਮ ਵਿਕ ਰਹੇ ਚਿੱਟੇ ਦੀ ਗ੍ਰਿਫ਼ਤ ’ਚੋਂ ਉਹ ਨਿਕਲ ਨਹੀਂ ਸਕਿਆ। ਭਿੰਦੂ ਵਿਆਹਿਆ ਹੋਇਆ ਸੀ ਅਤੇ ਉਸ ਦੀ ਛੇ ਮਹੀਨਿਆਂ ਦੀ ਬੱਚੀ ਵੀ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਸਾਰੇ ਡਿਪਟੀ ਕਮਿਸ਼ਨਰਾਂ, ਐੱਸ. ਐੱਸ. ਪੀਜ਼ ਦੀ ਭਲਕੇ ਬੁਲਾਈ ਅਹਿਮ ਮੀਟਿੰਗ, ਦਿੱਤੀ ਇਹ ਹਦਾਇਤ


Manoj

Content Editor

Related News